-
ਕੂਚ 19:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਨਰਸਿੰਗੇ ਦੀ ਆਵਾਜ਼ ਉੱਚੀ ਹੁੰਦੀ ਗਈ ਅਤੇ ਮੂਸਾ ਨੇ ਪਰਮੇਸ਼ੁਰ ਨਾਲ ਗੱਲ ਕੀਤੀ ਅਤੇ ਸੱਚੇ ਪਰਮੇਸ਼ੁਰ ਨੇ ਉਸ ਨੂੰ ਜਵਾਬ ਦਿੱਤਾ।
-
-
ਬਿਵਸਥਾ ਸਾਰ 4:10-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਜਿਸ ਦਿਨ ਤੁਸੀਂ ਹੋਰੇਬ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਖੜ੍ਹੇ ਸੀ, ਉਦੋਂ ਯਹੋਵਾਹ ਨੇ ਮੈਨੂੰ ਕਿਹਾ, ‘ਸਾਰੇ ਲੋਕਾਂ ਨੂੰ ਮੇਰੇ ਸਾਮ੍ਹਣੇ ਇਕੱਠਾ ਕਰ ਤਾਂਕਿ ਉਹ ਮੇਰੀਆਂ ਗੱਲਾਂ ਸੁਣਨ+ ਅਤੇ ਸਾਰੀ ਜ਼ਿੰਦਗੀ ਮੇਰਾ ਡਰ ਮੰਨਣਾ ਸਿੱਖਣ+ ਅਤੇ ਆਪਣੇ ਪੁੱਤਰਾਂ ਨੂੰ ਵੀ ਇਹ ਗੱਲਾਂ ਸਿਖਾਉਣ।’+
11 “ਇਸ ਲਈ ਤੁਸੀਂ ਆ ਕੇ ਪਹਾੜ ਕੋਲ ਖੜ੍ਹੇ ਹੋ ਗਏ ਅਤੇ ਪਹਾੜ ਤੋਂ ਅੱਗ ਦਾ ਭਾਂਬੜ ਉੱਠ ਰਿਹਾ ਸੀ ਅਤੇ ਇਸ ਦੀਆਂ ਲਪਟਾਂ ਆਕਾਸ਼ ਨੂੰ ਛੂਹ ਰਹੀਆਂ ਸਨ। ਚਾਰੇ ਪਾਸੇ ਘੁੱਪ ਹਨੇਰਾ ਅਤੇ ਕਾਲ਼ੇ ਬੱਦਲ ਛਾਏ ਹੋਏ ਸਨ।+ 12 ਫਿਰ ਯਹੋਵਾਹ ਅੱਗ ਦੇ ਵਿੱਚੋਂ ਤੁਹਾਡੇ ਨਾਲ ਗੱਲ ਕਰਨ ਲੱਗਾ।+ ਤੁਸੀਂ ਸਿਰਫ਼ ਆਵਾਜ਼ ਸੁਣੀ, ਪਰ ਕਿਸੇ ਨੂੰ ਦੇਖਿਆ ਨਹੀਂ,+ ਉਦੋਂ ਤੁਹਾਨੂੰ ਸਿਰਫ਼ ਆਵਾਜ਼ ਹੀ ਸੁਣਾਈ ਦਿੱਤੀ।+ 13 ਅਤੇ ਉਸ ਨੇ ਤੁਹਾਨੂੰ ਆਪਣਾ ਇਕਰਾਰ ਯਾਨੀ ਦਸ ਹੁਕਮ* ਦਿੱਤੇ ਜਿਨ੍ਹਾਂ ਦੀ ਪਾਲਣਾ ਕਰਨ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ।+ ਬਾਅਦ ਵਿਚ ਉਸ ਨੇ ਉਨ੍ਹਾਂ ਹੁਕਮਾਂ ਨੂੰ ਪੱਥਰ ਦੀਆਂ ਦੋ ਫੱਟੀਆਂ ʼਤੇ ਲਿਖਿਆ।+
-