-
ਬਿਵਸਥਾ ਸਾਰ 13:12-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੇ ਸ਼ਹਿਰ ਤੁਹਾਨੂੰ ਰਹਿਣ ਲਈ ਦੇਵੇਗਾ, ਜੇ ਤੁਸੀਂ ਉਨ੍ਹਾਂ ਵਿੱਚੋਂ ਕਿਸੇ ਸ਼ਹਿਰ ਬਾਰੇ ਇਹ ਸੁਣਦੇ ਹੋ, 13 ‘ਤੁਹਾਡੇ ਵਿੱਚੋਂ ਕੁਝ ਨਿਕੰਮੇ ਆਦਮੀ ਉੱਠ ਖੜ੍ਹੇ ਹੋਏ ਹਨ ਅਤੇ ਉਹ ਸ਼ਹਿਰ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਹੋਰ ਦੇਵਤਿਆਂ ਦੀ ਭਗਤੀ ਕਰਨ ਲਈ ਕਹਿ ਰਹੇ ਹਨ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ,’ 14 ਤਾਂ ਤੁਸੀਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਅਤੇ ਪੁੱਛ-ਗਿੱਛ ਕਰਿਓ।+ ਜੇ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਤੁਹਾਡੇ ਵਿਚ ਇਹ ਘਿਣਾਉਣਾ ਕੰਮ ਸੱਚ-ਮੁੱਚ ਹੋਇਆ ਹੈ, 15 ਤਾਂ ਤੁਸੀਂ ਜ਼ਰੂਰ ਉਸ ਸ਼ਹਿਰ ਦੇ ਲੋਕਾਂ ਨੂੰ ਤਲਵਾਰ ਨਾਲ ਵੱਢ ਦਿਓ।+ ਸ਼ਹਿਰ ਨੂੰ ਅਤੇ ਇਸ ਵਿਚਲੀ ਹਰ ਚੀਜ਼ ਨੂੰ ਨਾਸ਼ ਕਰ ਦਿਓ, ਇੱਥੋਂ ਤਕ ਕਿ ਪਾਲਤੂ ਪਸ਼ੂਆਂ ਨੂੰ ਵੀ ਮਾਰ ਦਿਓ।+
-