ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 22:21, 22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 “ਤੂੰ ਕਿਸੇ ਪਰਦੇਸੀ ਨਾਲ ਬਦਸਲੂਕੀ ਨਾ ਕਰੀਂ ਜਾਂ ਉਸ ʼਤੇ ਜ਼ੁਲਮ ਨਾ ਕਰੀਂ+ ਕਿਉਂਕਿ ਤੂੰ ਵੀ ਮਿਸਰ ਵਿਚ ਪਰਦੇਸੀ ਸੀ।+

      22 “ਤੁਸੀਂ ਕਿਸੇ ਵਿਧਵਾ ਜਾਂ ਯਤੀਮ* ʼਤੇ ਅਤਿਆਚਾਰ ਨਾ ਕਰਿਓ।+

  • ਬਿਵਸਥਾ ਸਾਰ 10:17, 18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਤੇਰਾ ਪਰਮੇਸ਼ੁਰ ਯਹੋਵਾਹ ਸਾਰੇ ਈਸ਼ਵਰਾਂ ਨਾਲੋਂ ਮਹਾਨ+ ਹੈ ਅਤੇ ਉਹ ਪ੍ਰਭੂਆਂ ਦਾ ਪ੍ਰਭੂ, ਮਹਾਨ ਪਰਮੇਸ਼ੁਰ, ਤਾਕਤਵਰ ਅਤੇ ਸ਼ਰਧਾ ਦੇ ਲਾਇਕ ਹੈ। ਉਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ+ ਅਤੇ ਨਾ ਹੀ ਰਿਸ਼ਵਤ ਲੈਂਦਾ ਹੈ। 18 ਉਹ ਯਤੀਮਾਂ* ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ+ ਅਤੇ ਪਰਦੇਸੀਆਂ ਨੂੰ ਪਿਆਰ ਕਰਦਾ ਹੈ+ ਅਤੇ ਉਨ੍ਹਾਂ ਨੂੰ ਰੋਟੀ ਅਤੇ ਕੱਪੜਾ ਦਿੰਦਾ ਹੈ।

  • ਬਿਵਸਥਾ ਸਾਰ 16:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਤੁਸੀਂ ਸਿਰਫ਼ ਤੇ ਸਿਰਫ਼ ਨਿਆਂ ਕਰਿਓ+ ਤਾਂਕਿ ਤੁਸੀਂ ਜੀਉਂਦੇ ਰਹੋ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜਿਹੜਾ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ।

  • ਕਹਾਉਤਾਂ 17:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਦੁਸ਼ਟ ਗੁਪਤ ਵਿਚ ਰਿਸ਼ਵਤ* ਲਵੇਗਾ

      ਤਾਂਕਿ ਉਹ ਨਿਆਂ ਨੂੰ ਅਨਿਆਂ ਵਿਚ ਬਦਲ ਦੇਵੇ।+

  • ਮੀਕਾਹ 3:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਸ ਦੇ ਆਗੂ* ਰਿਸ਼ਵਤ ਲੈ ਕੇ ਨਿਆਂ ਕਰਦੇ ਹਨ,+

      ਉਸ ਦੇ ਪੁਜਾਰੀ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ,+

      ਉਸ ਦੇ ਨਬੀ ਪੈਸਿਆਂ* ਲਈ ਫਾਲ ਪਾਉਂਦੇ ਹਨ।+

      ਫਿਰ ਵੀ ਉਹ ਯਹੋਵਾਹ ਦਾ ਸਹਾਰਾ ਲੈ ਕੇ* ਕਹਿੰਦੇ ਹਨ:

      “ਕੀ ਯਹੋਵਾਹ ਸਾਡੇ ਨਾਲ ਨਹੀਂ?+

      ਸਾਡੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ।”+

  • ਮਲਾਕੀ 3:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 “ਮੈਂ ਤੁਹਾਡਾ ਨਿਆਂ ਕਰਾਂਗਾ ਅਤੇ ਜਾਦੂ-ਟੂਣਾ ਕਰਨ ਵਾਲਿਆਂ,+ ਹਰਾਮਕਾਰਾਂ ਤੇ ਝੂਠੀਆਂ ਸਹੁੰਆਂ ਖਾਣ ਵਾਲਿਆਂ+ ਅਤੇ ਮਜ਼ਦੂਰਾਂ,+ ਵਿਧਵਾਵਾਂ ਤੇ ਯਤੀਮਾਂ*+ ਨਾਲ ਧੋਖਾ ਕਰਨ ਵਾਲਿਆਂ ਅਤੇ ਪਰਦੇਸੀਆਂ ਦੀ ਮਦਦ ਤੋਂ ਇਨਕਾਰ ਕਰਨ ਵਾਲਿਆਂ ਨੂੰ*+ ਸਜ਼ਾ ਸੁਣਾਉਣ ਵਿਚ ਦੇਰ ਨਹੀਂ ਲਾਵਾਂਗਾ। ਇਨ੍ਹਾਂ ਨੇ ਮੇਰਾ ਡਰ ਨਹੀਂ ਮੰਨਿਆ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

  • ਯਾਕੂਬ 1:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਸਾਡੇ ਪਿਤਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹੋ ਜਿਹੀ ਭਗਤੀ* ਸ਼ੁੱਧ ਅਤੇ ਪਾਕ ਹੈ: ਮੁਸੀਬਤਾਂ+ ਵਿਚ ਯਤੀਮਾਂ+ ਅਤੇ ਵਿਧਵਾਵਾਂ+ ਦਾ ਧਿਆਨ ਰੱਖਣਾ ਅਤੇ ਆਪਣੇ ਆਪ ਨੂੰ ਦੁਨੀਆਂ ਦੀ ਗੰਦਗੀ ਤੋਂ ਸਾਫ਼ ਰੱਖਣਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ