5 ਇਫ਼ਰਾਈਮ ਦੀ ਔਲਾਦ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਸਰਹੱਦ ਇਹ ਸੀ: ਉਨ੍ਹਾਂ ਦੀ ਵਿਰਾਸਤ ਦੀ ਹੱਦ ਪੂਰਬ ਵਿਚ ਅਟਾਰੋਥ-ਅੱਦਾਰ+ ਤੋਂ ਹੁੰਦੀ ਹੋਈ ਉੱਪਰਲੇ ਬੈਤ-ਹੋਰੋਨ+ ਤਕ 6 ਅਤੇ ਉੱਥੋਂ ਇਹ ਸਰਹੱਦ ਸਾਗਰ ਤਕ ਜਾਂਦੀ ਸੀ। ਉੱਤਰ ਵਿਚ ਮਿਕਮਥਾਥ+ ਤੋਂ ਇਹ ਸਰਹੱਦ ਪੂਰਬ ਵੱਲ ਤਨਥ-ਸ਼ੀਲੋਹ ਤਕ ਜਾਂਦੀ ਸੀ ਤੇ ਯਾਨੋਆਹ ਦੇ ਪੂਰਬ ਵੱਲੋਂ ਦੀ ਲੰਘਦੀ ਸੀ।