-
ਯਹੋਸ਼ੁਆ 13:2-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਦੇਸ਼ ਦੇ ਇਹ ਇਲਾਕੇ ਬਾਕੀ ਰਹਿੰਦੇ ਹਨ:+ ਫਲਿਸਤੀਆਂ ਅਤੇ ਗਸ਼ੂਰੀਆਂ+ ਦੇ ਸਾਰੇ ਇਲਾਕੇ 3 (ਮਿਸਰ ਦੇ ਪੂਰਬ ਵੱਲ* ਨੀਲ ਦਰਿਆ* ਤੋਂ ਲੈ ਕੇ ਉੱਤਰ ਵਿਚ ਅਕਰੋਨ ਦੀ ਸਰਹੱਦ ਤਕ ਜੋ ਕਨਾਨੀਆਂ ਦਾ ਇਲਾਕਾ ਮੰਨਿਆ ਜਾਂਦਾ ਸੀ)+ ਜਿਨ੍ਹਾਂ ਵਿਚ ਫਲਿਸਤੀਆਂ ਦੇ ਪੰਜ ਹਾਕਮਾਂ+ ਦੇ ਇਲਾਕੇ ਸ਼ਾਮਲ ਸਨ ਯਾਨੀ ਗਾਜ਼ੀਆਂ, ਅਸ਼ਦੋਦੀਆਂ,+ ਅਸ਼ਕਲੋਨੀਆਂ,+ ਗਿੱਤੀਆਂ+ ਅਤੇ ਅਕਰੋਨੀਆਂ+ ਦੇ ਇਲਾਕੇ; ਅੱਵੀਮ+ ਦਾ ਇਲਾਕਾ 4 ਜੋ ਦੱਖਣ ਵੱਲ ਹੈ; ਕਨਾਨੀਆਂ ਦਾ ਸਾਰਾ ਇਲਾਕਾ; ਮਾਰਾਹ ਜੋ ਸੀਦੋਨੀਆਂ+ ਦਾ ਇਲਾਕਾ ਹੈ ਅਤੇ ਅਫੇਕ ਤਕ ਦਾ ਇਲਾਕਾ ਜੋ ਅਮੋਰੀਆਂ ਦੀ ਸਰਹੱਦ ʼਤੇ ਹੈ; 5 ਗਬਾਲੀਆਂ+ ਦਾ ਇਲਾਕਾ ਅਤੇ ਪੂਰਬ ਵੱਲ ਸਾਰਾ ਲਬਾਨੋਨ ਜੋ ਹਰਮੋਨ ਪਹਾੜ ਦੇ ਹੇਠਾਂ ਬਆਲ-ਗਾਦ ਤੋਂ ਲੈ ਕੇ ਲੇਬੋ-ਹਮਾਥ*+ ਤਕ ਫੈਲਿਆ ਹੈ; 6 ਲਬਾਨੋਨ+ ਤੋਂ ਲੈ ਕੇ ਮਿਸਰਫੋਥ-ਮਾਇਮ+ ਤਕ ਪਹਾੜੀ ਇਲਾਕੇ ਦੇ ਸਾਰੇ ਵਾਸੀ; ਅਤੇ ਸਾਰੇ ਸੀਦੋਨੀ।+ ਮੈਂ ਉਨ੍ਹਾਂ ਨੂੰ ਇਜ਼ਰਾਈਲੀਆਂ ਅੱਗੋਂ ਭਜਾ ਦਿਆਂਗਾ।*+ ਤੂੰ ਬੱਸ ਇਹ ਦੇਸ਼ ਇਜ਼ਰਾਈਲ ਨੂੰ ਵਿਰਾਸਤ ਵਜੋਂ ਦੇਣਾ ਹੈ, ਠੀਕ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਹੈ।+
-