-
1 ਸਮੂਏਲ 17:38, 39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਫਿਰ ਸ਼ਾਊਲ ਨੇ ਦਾਊਦ ਨੂੰ ਆਪਣਾ ਯੁੱਧ ਵਾਲਾ ਲਿਬਾਸ ਪਹਿਨਾਇਆ। ਉਸ ਨੇ ਉਸ ਦੇ ਸਿਰ ʼਤੇ ਤਾਂਬੇ ਦਾ ਟੋਪ ਰੱਖਿਆ ਅਤੇ ਉਸ ਨੂੰ ਸੰਜੋਅ ਪਹਿਨਾਈ। 39 ਫਿਰ ਦਾਊਦ ਨੇ ਆਪਣੇ ਲਿਬਾਸ ਨਾਲ ਤਲਵਾਰ ਬੰਨ੍ਹ ਲਈ ਤੇ ਤੁਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਤੁਰ ਨਾ ਸਕਿਆ ਕਿਉਂਕਿ ਉਹ ਇਨ੍ਹਾਂ ਦਾ ਆਦੀ ਨਹੀਂ ਸੀ। ਦਾਊਦ ਨੇ ਸ਼ਾਊਲ ਨੂੰ ਕਿਹਾ: “ਮੈਂ ਇਨ੍ਹਾਂ ਚੀਜ਼ਾਂ ਨੂੰ ਪਾ ਕੇ ਤੁਰ ਨਹੀਂ ਸਕਦਾ ਕਿਉਂਕਿ ਮੈਂ ਇਨ੍ਹਾਂ ਦਾ ਆਦੀ ਨਹੀਂ ਹਾਂ।” ਇਸ ਲਈ ਦਾਊਦ ਨੇ ਇਨ੍ਹਾਂ ਚੀਜ਼ਾਂ ਨੂੰ ਲਾਹ ਦਿੱਤਾ।
-