-
ਗਿਣਤੀ 27:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਜਦੋਂ ਯਹੋਸ਼ੁਆ ਨੇ ਕੋਈ ਫ਼ੈਸਲਾ ਕਰਨਾ ਹੋਵੇ, ਤਾਂ ਉਹ ਪੁਜਾਰੀ ਅਲਆਜ਼ਾਰ ਸਾਮ੍ਹਣੇ ਖੜ੍ਹਾ ਹੋਵੇ ਅਤੇ ਪੁਜਾਰੀ ਅਲਆਜ਼ਾਰ ਊਰੀਮ ਦੀ ਮਦਦ ਨਾਲ ਉਸ ਲਈ ਯਹੋਵਾਹ ਤੋਂ ਸੇਧ ਮੰਗੇਗਾ।+ ਫਿਰ ਉਹ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਸ ਸੇਧ ਮੁਤਾਬਕ ਚੱਲੇ।”
-
-
1 ਸਮੂਏਲ 23:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਇਸ ਲਈ ਦਾਊਦ ਨੇ ਯਹੋਵਾਹ ਤੋਂ ਸਲਾਹ ਮੰਗੀ:+ “ਕੀ ਮੈਂ ਜਾਵਾਂ ਤੇ ਇਨ੍ਹਾਂ ਫਲਿਸਤੀਆਂ ਨੂੰ ਮਾਰਾਂ?” ਯਹੋਵਾਹ ਨੇ ਦਾਊਦ ਨੂੰ ਕਿਹਾ: “ਹਾਂ ਜਾਹ, ਫਲਿਸਤੀਆਂ ਨੂੰ ਮਾਰ ਸੁੱਟ ਅਤੇ ਕਈਲਾਹ ਨੂੰ ਬਚਾ ਲੈ।”
-
-
1 ਸਮੂਏਲ 23:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਕੀ ਕਈਲਾਹ ਦੇ ਆਗੂ* ਮੈਨੂੰ ਉਸ ਦੇ ਹੱਥ ਵਿਚ ਦੇ ਦੇਣਗੇ? ਕੀ ਸ਼ਾਊਲ ਵਾਕਈ ਆਵੇਗਾ ਜਿਵੇਂ ਤੇਰੇ ਸੇਵਕ ਨੇ ਸੁਣਿਆ ਹੈ? ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਕਿਰਪਾ ਕਰ ਕੇ ਆਪਣੇ ਸੇਵਕ ਨੂੰ ਜਵਾਬ ਦੇ।” ਇਹ ਸੁਣ ਕੇ ਯਹੋਵਾਹ ਨੇ ਕਿਹਾ: “ਹਾਂ, ਉਹ ਆਵੇਗਾ।”
-