12 ਇਸ ਲਈ ਦਾਊਦ ਗਿਆ ਅਤੇ ਉਸ ਨੇ ਯਾਬੇਸ਼-ਗਿਲਆਦ ਦੇ ਹਾਕਮਾਂ ਕੋਲੋਂ ਸ਼ਾਊਲ ਦੀਆਂ ਹੱਡੀਆਂ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਲੈ ਲਈਆਂ+ ਜੋ ਉਨ੍ਹਾਂ ਨੇ ਬੈਤ-ਸ਼ਾਨ ਦੇ ਚੌਂਕ ਵਿੱਚੋਂ ਚੋਰੀ ਕੀਤੀਆਂ ਸਨ। ਉੱਥੇ ਫਲਿਸਤੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਉਸ ਦਿਨ ਟੰਗਿਆ ਸੀ ਜਦੋਂ ਫਲਿਸਤੀਆਂ ਨੇ ਗਿਲਬੋਆ ਉੱਤੇ ਸ਼ਾਊਲ ਨੂੰ ਮਾਰ ਮੁਕਾਇਆ ਸੀ।+