-
1 ਰਾਜਿਆਂ 8:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਯਹੋਵਾਹ ਨੇ ਆਪਣਾ ਕੀਤਾ ਵਾਅਦਾ ਨਿਭਾਇਆ ਹੈ ਕਿਉਂਕਿ ਮੈਂ ਆਪਣੇ ਪਿਤਾ ਦਾਊਦ ਦੀ ਜਗ੍ਹਾ ਲਈ ਹੈ ਅਤੇ ਮੈਂ ਇਜ਼ਰਾਈਲ ਦੇ ਸਿੰਘਾਸਣ ਉੱਤੇ ਬੈਠਾ ਹਾਂ, ਠੀਕ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਸੀ। ਨਾਲੇ ਮੈਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਭਵਨ ਬਣਾਇਆ ਹੈ+
-
-
1 ਇਤਿਹਾਸ 17:11-14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 “‘“ਜਦ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪਿਉ-ਦਾਦਿਆਂ ਕੋਲ ਚਲਾ ਜਾਵੇਂਗਾ, ਤਾਂ ਮੈਂ ਤੇਰੇ ਤੋਂ ਬਾਅਦ ਤੇਰੀ ਸੰਤਾਨ* ਯਾਨੀ ਤੇਰੇ ਇਕ ਪੁੱਤਰ ਨੂੰ ਖੜ੍ਹਾ ਕਰਾਂਗਾ+ ਤੇ ਮੈਂ ਉਸ ਦੇ ਰਾਜ ਨੂੰ ਪੱਕਾ ਕਰਾਂਗਾ।+ 12 ਉਹੀ ਮੇਰੇ ਲਈ ਇਕ ਘਰ ਬਣਾਵੇਗਾ+ ਅਤੇ ਮੈਂ ਉਸ ਦੇ ਸਿੰਘਾਸਣ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ।+ 13 ਮੈਂ ਉਸ ਦਾ ਪਿਤਾ ਬਣਾਂਗਾ ਤੇ ਉਹ ਮੇਰਾ ਪੁੱਤਰ ਬਣੇਗਾ।+ ਮੈਂ ਉਸ ਨੂੰ ਅਟੱਲ ਪਿਆਰ ਕਰਨਾ ਨਹੀਂ ਛੱਡਾਂਗਾ+ ਜਿਸ ਤਰ੍ਹਾਂ ਮੈਂ ਉਸ ਨੂੰ ਕਰਨਾ ਛੱਡ ਦਿੱਤਾ ਸੀ ਜੋ ਤੇਰੇ ਤੋਂ ਪਹਿਲਾਂ ਸੀ।+ 14 ਮੈਂ ਉਸ ਨੂੰ ਆਪਣੇ ਭਵਨ ਅਤੇ ਆਪਣੇ ਰਾਜ ਵਿਚ ਸਦਾ ਲਈ ਖੜ੍ਹਾ ਕਰਾਂਗਾ+ ਤੇ ਉਸ ਦਾ ਸਿੰਘਾਸਣ ਹਮੇਸ਼ਾ ਲਈ ਕਾਇਮ ਰਹੇਗਾ।”’”+
-