-
1 ਰਾਜਿਆਂ 8:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਹੁਣ ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਕਿਰਪਾ ਕਰ ਕੇ ਆਪਣਾ ਉਹ ਵਾਅਦਾ ਪੂਰਾ ਕਰ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ ਜਦ ਤੂੰ ਕਿਹਾ ਸੀ: ‘ਜੇ ਤੇਰੇ ਪੁੱਤਰ ਆਪਣੇ ਰਾਹ ਵੱਲ ਧਿਆਨ ਦੇਣ ਅਤੇ ਮੇਰੇ ਅੱਗੇ ਉਸੇ ਤਰ੍ਹਾਂ ਚੱਲਣ ਜਿਸ ਤਰ੍ਹਾਂ ਤੂੰ ਚੱਲਿਆ ਹੈਂ, ਤਾਂ ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’+
-
-
ਯਿਰਮਿਯਾਹ 33:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “ਯਹੋਵਾਹ ਕਹਿੰਦਾ ਹੈ, ‘ਜੇ ਤੁਸੀਂ ਦਿਨ ਅਤੇ ਰਾਤ ਸੰਬੰਧੀ ਠਹਿਰਾਇਆ ਮੇਰਾ ਇਕਰਾਰ ਤੋੜ ਸਕਦੇ ਹੋ ਤਾਂਕਿ ਸਹੀ ਸਮੇਂ ਤੇ ਦਿਨ ਅਤੇ ਰਾਤ ਨਾ ਹੋਣ,+ 21 ਤਾਂ ਸਿਰਫ਼ ਉਦੋਂ ਹੀ ਆਪਣੇ ਸੇਵਕ ਦਾਊਦ ਨਾਲ ਕੀਤਾ ਮੇਰਾ ਇਕਰਾਰ ਟੁੱਟੇਗਾ+ ਅਤੇ ਰਾਜੇ ਵਜੋਂ ਉਸ ਦੇ ਸਿੰਘਾਸਣ ʼਤੇ ਬੈਠਣ ਲਈ ਕੋਈ ਪੁੱਤਰ ਨਹੀਂ ਹੋਵੇਗਾ।+ ਨਾਲੇ ਮੇਰੀ ਸੇਵਾ ਕਰਨ ਵਾਲੇ ਲੇਵੀ ਪੁਜਾਰੀਆਂ ਨਾਲ ਕੀਤਾ ਮੇਰਾ ਇਕਰਾਰ ਵੀ ਟੁੱਟ ਜਾਵੇਗਾ।+
-
-
ਰਸੂਲਾਂ ਦੇ ਕੰਮ 2:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਦਾਊਦ ਇਕ ਨਬੀ ਸੀ ਅਤੇ ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨਾਲ ਸਹੁੰ ਖਾਧੀ ਸੀ ਕਿ ਉਹ ਉਸ ਦੀ ਸੰਤਾਨ ਵਿੱਚੋਂ ਇਕ ਜਣੇ ਨੂੰ ਉਸ ਦੇ ਸਿੰਘਾਸਣ ਉੱਤੇ ਬਿਠਾਵੇਗਾ।+ 31 ਨਾਲੇ ਦਾਊਦ ਪਹਿਲਾਂ ਤੋਂ ਜਾਣਦਾ ਸੀ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ ਅਤੇ ਉਸ ਨੇ ਦੱਸਿਆ ਸੀ ਕਿ ਪਰਮੇਸ਼ੁਰ ਮਸੀਹ ਨੂੰ ਕਬਰ* ਵਿਚ ਨਹੀਂ ਛੱਡੇਗਾ ਅਤੇ ਉਸ ਦਾ ਸਰੀਰ ਗਲ਼ਣ ਨਹੀਂ ਦੇਵੇਗਾ।+
-