-
ਨਿਆਈਆਂ 9:50-53ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
50 ਫਿਰ ਅਬੀਮਲਕ ਤੇਬੇਸ ਨੂੰ ਗਿਆ; ਉਸ ਨੇ ਤੇਬੇਸ ਖ਼ਿਲਾਫ਼ ਡੇਰਾ ਲਾਇਆ ਤੇ ਇਸ ਉੱਤੇ ਕਬਜ਼ਾ ਕਰ ਲਿਆ। 51 ਸ਼ਹਿਰ ਦੇ ਵਿਚਕਾਰ ਇਕ ਮਜ਼ਬੂਤ ਬੁਰਜ ਸੀ ਅਤੇ ਸਾਰੇ ਆਦਮੀ ਤੇ ਔਰਤਾਂ ਅਤੇ ਸ਼ਹਿਰ ਦੇ ਸਾਰੇ ਆਗੂ ਭੱਜ ਕੇ ਉੱਥੇ ਚਲੇ ਗਏ। ਉਨ੍ਹਾਂ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਬੁਰਜ ਦੀ ਛੱਤ ʼਤੇ ਚੜ੍ਹ ਗਏ। 52 ਅਬੀਮਲਕ ਬੁਰਜ ਦੇ ਕੋਲ ਪਹੁੰਚ ਗਿਆ ਤੇ ਇਸ ਉੱਤੇ ਹਮਲਾ ਕਰ ਦਿੱਤਾ। ਬੁਰਜ ਨੂੰ ਅੱਗ ਲਾਉਣ ਲਈ ਉਹ ਇਸ ਦੇ ਦਰਵਾਜ਼ੇ ਨੇੜੇ ਗਿਆ। 53 ਫਿਰ ਇਕ ਔਰਤ ਨੇ ਚੱਕੀ ਦਾ ਉੱਪਰਲਾ ਪੁੜ ਅਬੀਮਲਕ ਦੇ ਸਿਰ ਉੱਤੇ ਸੁੱਟ ਦਿੱਤਾ ਤੇ ਉਸ ਦੀ ਖੋਪੜੀ ਪਾਟ ਗਈ।+
-