ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 11:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਫਿਰ ਉਸ ਨੇ ਯਾਰਾਬੁਆਮ ਨੂੰ ਕਿਹਾ:

      “ਤੂੰ ਦਸ ਹਿੱਸੇ ਆਪਣੇ ਲਈ ਲੈ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਦੇਖ! ਮੈਂ ਸੁਲੇਮਾਨ ਦੇ ਹੱਥੋਂ ਰਾਜ ਖੋਹ ਕੇ ਪਾੜ ਦਿਆਂਗਾ ਅਤੇ ਮੈਂ ਦਸ ਗੋਤ ਤੈਨੂੰ ਦੇ ਦਿਆਂਗਾ।+

  • 1 ਰਾਜਿਆਂ 12:32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਇਸ ਤੋਂ ਇਲਾਵਾ, ਯਾਰਾਬੁਆਮ ਨੇ ਯਹੂਦਾਹ ਵਿਚ ਮਨਾਏ ਜਾਂਦੇ ਤਿਉਹਾਰ ਵਰਗਾ ਇਕ ਤਿਉਹਾਰ ਅੱਠਵੇਂ ਮਹੀਨੇ ਦੀ 15 ਤਾਰੀਖ਼ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ।+ ਉਸ ਨੇ ਬੈਤੇਲ+ ਵਿਚ ਆਪਣੇ ਵੱਲੋਂ ਬਣਾਈ ਵੇਦੀ ʼਤੇ ਉਨ੍ਹਾਂ ਵੱਛਿਆਂ ਅੱਗੇ ਬਲ਼ੀਆਂ ਚੜ੍ਹਾਈਆਂ ਜੋ ਉਸ ਨੇ ਬਣਾਏ ਸਨ ਅਤੇ ਉਸ ਨੇ ਬੈਤੇਲ ਦੀਆਂ ਉੱਚੀਆਂ ਥਾਵਾਂ ਲਈ, ਜੋ ਉਸ ਨੇ ਬਣਾਈਆਂ ਸਨ, ਪੁਜਾਰੀ ਨਿਯੁਕਤ ਕੀਤੇ।

  • 1 ਰਾਜਿਆਂ 14:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਇਸੇ ਕਰਕੇ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਬਿਪਤਾ ਲਿਆਵਾਂਗਾ ਅਤੇ ਮੈਂ ਯਾਰਾਬੁਆਮ ਦੇ ਹਰ ਨਰ* ਨੂੰ ਮਿਟਾ ਦਿਆਂਗਾ, ਇੱਥੋਂ ਤਕ ਕਿ ਇਜ਼ਰਾਈਲ ਦੇ ਬੇਸਹਾਰਾ ਅਤੇ ਕਮਜ਼ੋਰ ਲੋਕਾਂ ਨੂੰ ਵੀ। ਅਤੇ ਮੈਂ ਯਾਰਾਬੁਆਮ ਦੇ ਘਰਾਣੇ ਨੂੰ ਹੂੰਝ ਦਿਆਂਗਾ+ ਜਿਵੇਂ ਕੋਈ ਗੋਹੇ ਨੂੰ ਚੁੱਕ ਕੇ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਹੈ!

  • 2 ਇਤਿਹਾਸ 11:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਲੇਵੀ ਆਪਣੀਆਂ ਚਰਾਂਦਾਂ ਤੇ ਜ਼ਮੀਨ-ਜਾਇਦਾਦ ਛੱਡ ਕੇ+ ਯਹੂਦਾਹ ਅਤੇ ਯਰੂਸ਼ਲਮ ਆ ਗਏ ਕਿਉਂਕਿ ਯਾਰਾਬੁਆਮ ਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਨੂੰ ਯਹੋਵਾਹ ਦੇ ਪੁਜਾਰੀਆਂ ਵਜੋਂ ਸੇਵਾ ਕਰਨੋਂ ਹਟਾ ਦਿੱਤਾ ਸੀ।+

  • 2 ਇਤਿਹਾਸ 13:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਅਬੀਯਾਹ 4,00,000 ਤਾਕਤਵਰ ਤੇ ਸਿਖਲਾਈ-ਪ੍ਰਾਪਤ* ਯੋਧਿਆਂ ਦੀ ਫ਼ੌਜ ਲੈ ਕੇ ਯੁੱਧ ਕਰਨ ਗਿਆ।+ ਅਤੇ ਯਾਰਾਬੁਆਮ ਨੇ 8,00,000 ਸਿਖਲਾਈ-ਪ੍ਰਾਪਤ* ਤੇ ਤਾਕਤਵਰ ਯੋਧਿਆਂ ਨਾਲ ਉਸ ਵਿਰੁੱਧ ਮੋਰਚਾ ਬੰਨ੍ਹਿਆ।

  • 2 ਇਤਿਹਾਸ 13:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਅਬੀਯਾਹ ਦੇ ਸਮੇਂ ਵਿਚ ਯਾਰਾਬੁਆਮ ਫਿਰ ਕਦੇ ਵੀ ਪਹਿਲਾਂ ਵਾਂਗ ਤਾਕਤ ਹਾਸਲ ਨਹੀਂ ਕਰ ਸਕਿਆ; ਫਿਰ ਯਹੋਵਾਹ ਨੇ ਉਸ ਨੂੰ ਮਾਰਿਆ ਤੇ ਉਹ ਮਰ ਗਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ