36 ਜਦੋਂ ਅਨਾਜ ਦਾ ਚੜ੍ਹਾਵਾ ਚੜ੍ਹਾਉਣ ਦਾ ਸਮਾਂ ਹੋਇਆ,+ ਤਾਂ ਏਲੀਯਾਹ ਨਬੀ ਅੱਗੇ ਆਇਆ ਅਤੇ ਕਹਿਣ ਲੱਗਾ: “ਹੇ ਯਹੋਵਾਹ, ਅਬਰਾਹਾਮ, ਇਸਹਾਕ ਅਤੇ ਇਜ਼ਰਾਈਲ ਦੇ ਪਰਮੇਸ਼ੁਰ,+ ਅੱਜ ਇਹ ਜ਼ਾਹਰ ਹੋ ਜਾਵੇ ਕਿ ਇਜ਼ਰਾਈਲ ਵਿਚ ਤੂੰ ਹੀ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਸੇਵਕ ਹਾਂ ਅਤੇ ਇਹ ਸਭ ਕੁਝ ਮੈਂ ਤੇਰੇ ਹੀ ਕਹੇ ਮੁਤਾਬਕ ਕੀਤਾ ਹੈ।+