ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 12:3-14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਇਜ਼ਰਾਈਲ ਦੀ ਸਾਰੀ ਸਭਾ ਨੂੰ ਕਹੋ, ‘ਇਸ ਮਹੀਨੇ ਦੀ 10 ਤਾਰੀਖ਼ ਨੂੰ ਤੁਸੀਂ ਸਾਰੇ ਆਪੋ-ਆਪਣੇ ਪਰਿਵਾਰਾਂ* ਲਈ ਇਕ-ਇਕ ਲੇਲਾ+ ਲਵੋ, ਹਰ ਪਰਿਵਾਰ ਇਕ ਲੇਲਾ ਲਵੇ। 4 ਜੇ ਪਰਿਵਾਰ ਛੋਟਾ ਹੋਣ ਕਰਕੇ ਪੂਰਾ ਲੇਲਾ ਨਹੀਂ ਖਾ ਸਕਦਾ, ਤਾਂ ਉਹ ਆਪਣੇ ਗੁਆਂਢੀ ਨੂੰ ਆਪਣੇ ਘਰ ਬੁਲਾਵੇ ਅਤੇ ਉਸ ਨਾਲ ਰਲ਼ ਕੇ ਖਾਵੇ। ਅਤੇ ਉਹ ਘਰ ਵਿਚ ਜੀਆਂ ਦੀ ਗਿਣਤੀ ਮੁਤਾਬਕ ਲੇਲੇ ਦਾ ਮੀਟ ਆਪਸ ਵਿਚ ਵੰਡ ਲੈਣ। ਨਾਲੇ ਇਹ ਵੀ ਹਿਸਾਬ ਲਾਇਆ ਜਾਵੇ ਕਿ ਹਰ ਜੀਅ ਕਿੰਨਾ ਮੀਟ ਖਾਵੇਗਾ। 5 ਲੇਲੇ ਵਿਚ ਕੋਈ ਨੁਕਸ ਨਾ ਹੋਵੇ+ ਅਤੇ ਇਹ ਇਕ ਸਾਲ ਦਾ ਹੋਵੇ। ਤੁਸੀਂ ਭੇਡ ਜਾਂ ਬੱਕਰੀ ਦਾ ਬੱਚਾ ਲੈ ਸਕਦੇ ਹੋ। 6 ਤੁਸੀਂ ਇਸ ਮਹੀਨੇ ਦੀ 14 ਤਾਰੀਖ਼ ਤਕ ਇਸ ਦੀ ਦੇਖ-ਭਾਲ ਕਰਨੀ।+ ਇਜ਼ਰਾਈਲ ਦੀ ਸਾਰੀ ਮੰਡਲੀ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ*+ ਇਸ ਨੂੰ ਵੱਢੇ। 7 ਜਿਨ੍ਹਾਂ ਘਰਾਂ ਵਿਚ ਲੇਲੇ ਖਾਧੇ ਜਾਣ, ਉਨ੍ਹਾਂ ਘਰਾਂ ਦੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਦੋਵੇਂ ਪਾਸਿਆਂ ʼਤੇ ਅਤੇ ਉੱਪਰਲੇ ਹਿੱਸੇ ʼਤੇ ਉਨ੍ਹਾਂ ਦਾ ਥੋੜ੍ਹਾ ਜਿਹਾ ਖ਼ੂਨ ਛਿੜਕਿਆ ਜਾਵੇ।+

      8 “‘ਉਹ ਇਸੇ ਰਾਤ ਮੀਟ ਖਾਣ।+ ਉਹ ਇਸ ਨੂੰ ਅੱਗ ʼਤੇ ਭੁੰਨਣ ਅਤੇ ਇਸ ਨੂੰ ਬੇਖਮੀਰੀ ਰੋਟੀ+ ਅਤੇ ਕੌੜੇ ਪੱਤਿਆਂ ਨਾਲ ਖਾਣ।+ 9 ਤੁਸੀਂ ਇਸ ਨੂੰ ਕੱਚਾ ਜਾਂ ਪਾਣੀ ਵਿਚ ਉਬਾਲ ਕੇ ਜਾਂ ਰਿੰਨ੍ਹ ਕੇ ਨਹੀਂ, ਸਗੋਂ ਇਸ ਦੇ ਸਿਰ, ਲੱਤਾਂ ਅਤੇ ਇਸ ਦੇ ਅੰਦਰੂਨੀ ਅੰਗਾਂ ਨੂੰ ਅੱਗ ʼਤੇ ਭੁੰਨ ਕੇ ਖਾਇਓ। 10 ਤੁਸੀਂ ਇਸ ਨੂੰ ਸਵੇਰ ਤਕ ਬਚਾ ਕੇ ਨਾ ਰੱਖਿਓ, ਪਰ ਜੇ ਕੁਝ ਬਚ ਜਾਵੇ, ਤਾਂ ਤੁਸੀਂ ਇਸ ਨੂੰ ਅੱਗ ਵਿਚ ਸਾੜ ਦਿਓ।+ 11 ਤੁਸੀਂ ਇਸ ਨੂੰ ਖਾਣ ਤੋਂ ਪਹਿਲਾਂ ਆਪਣਾ ਕਮਰਬੰਦ* ਬੰਨ੍ਹਿਓ, ਪੈਰੀਂ ਜੁੱਤੀ ਪਾਇਓ ਅਤੇ ਹੱਥ ਵਿਚ ਡੰਡਾ ਲਿਓ। ਇਸ ਨੂੰ ਛੇਤੀ-ਛੇਤੀ ਖਾਇਓ। ਇਹ ਯਹੋਵਾਹ ਦਾ ਪਸਾਹ ਹੈ। 12 ਕਿਉਂਕਿ ਮੈਂ ਅੱਜ ਰਾਤ ਮਿਸਰ ਵਿੱਚੋਂ ਦੀ ਲੰਘਾਂਗਾ ਅਤੇ ਮਿਸਰ ਦੇ ਸਾਰੇ ਜੇਠਿਆਂ ਨੂੰ ਮਾਰ ਸੁੱਟਾਂਗਾ, ਹਾਂ, ਆਦਮੀ ਤੇ ਜਾਨਵਰ ਦੇ ਜੇਠਿਆਂ ਨੂੰ।+ ਨਾਲੇ ਮੈਂ ਮਿਸਰ ਦੇ ਸਾਰੇ ਦੇਵੀ-ਦੇਵਤਿਆਂ ਨੂੰ ਸਜ਼ਾ ਦਿਆਂਗਾ।+ ਮੈਂ ਯਹੋਵਾਹ ਹਾਂ। 13 ਤੁਹਾਡੇ ਘਰਾਂ ਦੇ ਦਰਵਾਜ਼ਿਆਂ ʼਤੇ ਲੱਗਾ ਖ਼ੂਨ ਇਕ ਨਿਸ਼ਾਨੀ ਹੋਵੇਗਾ ਅਤੇ ਇਹ ਖ਼ੂਨ ਦੇਖ ਕੇ ਮੈਂ ਤੁਹਾਡੇ ਉੱਪਰੋਂ ਦੀ ਲੰਘ ਜਾਵਾਂਗਾ। ਜਿਹੜੀ ਆਫ਼ਤ ਮੈਂ ਮਿਸਰੀਆਂ ਦਾ ਨਾਸ਼ ਕਰਨ ਲਈ ਲਿਆਵਾਂਗਾ, ਉਹ ਤੁਹਾਡੇ ʼਤੇ ਨਹੀਂ ਆਵੇਗੀ।+

      14 “‘ਇਹ ਦਿਨ ਤੁਹਾਡੇ ਲਈ ਇਕ ਯਾਦਗਾਰ ਹੋਵੇਗਾ। ਤੁਸੀਂ ਪੀੜ੍ਹੀਓ-ਪੀੜ੍ਹੀ ਇਹ ਤਿਉਹਾਰ ਯਹੋਵਾਹ ਦੀ ਭਗਤੀ ਕਰਨ ਲਈ ਮਨਾਇਓ। ਤੁਸੀਂ ਇਸ ਨਿਯਮ ਦੀ ਸਦਾ ਪਾਲਣਾ ਕਰਦੇ ਰਹਿਓ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ