-
ਯਿਰਮਿਯਾਹ 26:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “ਇਕ ਹੋਰ ਆਦਮੀ ਸੀ ਜਿਹੜਾ ਯਹੋਵਾਹ ਦੇ ਨਾਂ ʼਤੇ ਭਵਿੱਖਬਾਣੀ ਕਰਦਾ ਹੁੰਦਾ ਸੀ। ਉਹ ਸ਼ਮਾਯਾਹ ਦਾ ਪੁੱਤਰ ਊਰੀਯਾਹ ਸੀ ਜੋ ਕਿਰਯਥ-ਯਾਰੀਮ+ ਦਾ ਰਹਿਣ ਵਾਲਾ ਸੀ। ਉਸ ਨੇ ਇਸ ਸ਼ਹਿਰ ਅਤੇ ਇਸ ਦੇਸ਼ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਸੀ, ਜਿਵੇਂ ਯਿਰਮਿਯਾਹ ਨੇ ਕੀਤੀ ਹੈ। 21 ਰਾਜਾ ਯਹੋਯਾਕੀਮ+ ਅਤੇ ਉਸ ਦੇ ਤਾਕਤਵਰ ਯੋਧਿਆਂ ਅਤੇ ਸਾਰੇ ਹਾਕਮਾਂ ਨੇ ਉਸ ਦੀ ਗੱਲ ਸੁਣੀ ਅਤੇ ਰਾਜੇ ਨੇ ਉਸ ਨੂੰ ਜਾਨੋਂ ਮਾਰਨ ਦਾ ਇਰਾਦਾ ਕੀਤਾ।+ ਜਦੋਂ ਊਰੀਯਾਹ ਨੇ ਇਸ ਬਾਰੇ ਸੁਣਿਆ, ਤਾਂ ਉਹ ਉਸ ਵੇਲੇ ਡਰ ਕੇ ਮਿਸਰ ਭੱਜ ਗਿਆ।
-