-
1 ਰਾਜਿਆਂ 22:29-33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਇਸ ਲਈ ਇਜ਼ਰਾਈਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ-ਗਿਲਆਦ ਨੂੰ ਗਏ।+ 30 ਹੁਣ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਮੈਂ ਆਪਣਾ ਭੇਸ ਬਦਲ ਕੇ ਯੁੱਧ ਵਿਚ ਜਾਵਾਂਗਾ, ਪਰ ਤੂੰ ਆਪਣਾ ਸ਼ਾਹੀ ਲਿਬਾਸ ਪਾਈਂ।” ਇਸ ਲਈ ਇਜ਼ਰਾਈਲ ਦੇ ਰਾਜੇ ਨੇ ਆਪਣਾ ਭੇਸ ਬਦਲਿਆ+ ਅਤੇ ਯੁੱਧ ਵਿਚ ਗਿਆ। 31 ਸੀਰੀਆ ਦੇ ਰਾਜੇ ਨੇ ਆਪਣੇ ਰਥਾਂ ਦੇ 32 ਸੈਨਾਪਤੀਆਂ ਨੂੰ ਹੁਕਮ ਦਿੱਤਾ ਸੀ:+ “ਤੁਸੀਂ ਇਜ਼ਰਾਈਲ ਦੇ ਰਾਜੇ ਤੋਂ ਛੁੱਟ ਕਿਸੇ ਹੋਰ ਨਾਲ ਲੜਾਈ ਨਾ ਕਰਿਓ, ਚਾਹੇ ਉਹ ਆਮ ਹੋਵੇ ਜਾਂ ਖ਼ਾਸ।” 32 ਜਿਉਂ ਹੀ ਰਥਾਂ ਦੇ ਸੈਨਾਪਤੀਆਂ ਨੇ ਯਹੋਸ਼ਾਫ਼ਾਟ ਨੂੰ ਦੇਖਿਆ, ਤਾਂ ਉਨ੍ਹਾਂ ਨੇ ਸੋਚਿਆ: “ਇਹੀ ਇਜ਼ਰਾਈਲ ਦਾ ਰਾਜਾ ਹੈ।” ਇਸ ਲਈ ਉਹ ਲੜਨ ਲਈ ਉਸ ਵੱਲ ਮੁੜੇ; ਯਹੋਸ਼ਾਫ਼ਾਟ ਮਦਦ ਲਈ ਦੁਹਾਈ ਦੇਣ ਲੱਗਾ। 33 ਜਦੋਂ ਰਥਾਂ ਦੇ ਸੈਨਾਪਤੀਆਂ ਨੇ ਦੇਖਿਆ ਕਿ ਉਹ ਇਜ਼ਰਾਈਲ ਦਾ ਰਾਜਾ ਨਹੀਂ ਸੀ, ਤਾਂ ਉਸੇ ਵੇਲੇ ਉਨ੍ਹਾਂ ਨੇ ਉਸ ਦਾ ਪਿੱਛਾ ਕਰਨਾ ਛੱਡ ਦਿੱਤਾ।
-