15 ਹਿਜ਼ਕੀਯਾਹ ਨੂੰ ਯਹੋਵਾਹ ਦੇ ਭਵਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿਚ ਜਿੰਨੀ ਚਾਂਦੀ ਮਿਲੀ, ਉਸ ਨੇ ਉਹ ਸਾਰੀ ਦੇ ਦਿੱਤੀ।+ 16 ਉਸ ਸਮੇਂ ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ+ ਅਤੇ ਚੁਗਾਠਾਂ ਲਾਹ ਕੇ ਅੱਸ਼ੂਰ ਦੇ ਰਾਜੇ ਨੂੰ ਦੇ ਦਿੱਤੀਆਂ ਜਿਨ੍ਹਾਂ ਨੂੰ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਆਪ ਮੜ੍ਹਿਆ ਸੀ।+