-
1 ਇਤਿਹਾਸ 23:27-30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਦਾਊਦ ਦੀਆਂ ਆਖ਼ਰੀ ਹਿਦਾਇਤਾਂ ਅਨੁਸਾਰ ਲੇਵੀਆਂ ਨੂੰ ਗਿਣਿਆ ਗਿਆ ਸੀ ਜੋ 20 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਨ। 28 ਉਨ੍ਹਾਂ ਦਾ ਕੰਮ ਸੀ ਯਹੋਵਾਹ ਦੇ ਭਵਨ ਵਿਚ ਸੇਵਾ ਲਈ ਹਾਰੂਨ ਦੇ ਪੁੱਤਰਾਂ ਦੀ ਮਦਦ ਕਰਨੀ,+ ਵਿਹੜਿਆਂ,+ ਰੋਟੀ ਖਾਣ ਵਾਲੇ ਕਮਰਿਆਂ, ਹਰ ਪਵਿੱਤਰ ਚੀਜ਼ ਨੂੰ ਸ਼ੁੱਧ ਕਰਨਾ ਅਤੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਦੇ ਕਿਸੇ ਵੀ ਲੋੜੀਂਦੇ ਕੰਮ ਦੀ ਦੇਖ-ਰੇਖ ਕਰਨੀ। 29 ਉਹ ਇਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਮਦਦ ਕਰਦੇ ਸਨ: ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ,*+ ਅਨਾਜ ਦੇ ਚੜ੍ਹਾਵੇ ਲਈ ਮੈਦਾ, ਬੇਖਮੀਰੀਆਂ ਕੜਕ ਪਤਲੀਆਂ ਰੋਟੀਆਂ,+ ਤਵੇ ʼਤੇ ਪਕਾਈਆਂ ਟਿੱਕੀਆਂ, ਤੇਲ ਨਾਲ ਗੁੰਨ੍ਹਿਆ ਆਟਾ+ ਅਤੇ ਹਰ ਤਰ੍ਹਾਂ ਦੇ ਨਾਪ-ਤੋਲ ਦਾ ਕੰਮ। 30 ਉਨ੍ਹਾਂ ਨੇ ਹਰ ਸਵੇਰ ਨੂੰ ਖੜ੍ਹੇ ਹੋ ਕੇ+ ਯਹੋਵਾਹ ਦਾ ਧੰਨਵਾਦ ਤੇ ਮਹਿਮਾ ਕਰਨੀ ਸੀ ਅਤੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਕਰਨਾ ਸੀ।+
-