-
ਅਜ਼ਰਾ 5:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਹੱਜਈ+ ਨਬੀ ਅਤੇ ਇੱਦੋ+ ਦੇ ਪੋਤੇ ਨਬੀ ਜ਼ਕਰਯਾਹ+ ਨੇ ਯਹੂਦਾਹ ਅਤੇ ਯਰੂਸ਼ਲਮ ਵਿਚ ਰਹਿੰਦੇ ਯਹੂਦੀਆਂ ਅੱਗੇ ਇਜ਼ਰਾਈਲ ਦੇ ਪਰਮੇਸ਼ੁਰ ਦੇ ਨਾਂ ʼਤੇ ਭਵਿੱਖਬਾਣੀ ਕੀਤੀ ਜੋ ਉਨ੍ਹਾਂ ਦੇ ਨਾਲ* ਸੀ। 2 ਉਸ ਵੇਲੇ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ ਦੇ ਪੁੱਤਰ ਯੇਸ਼ੂਆ+ ਨੇ ਪਰਮੇਸ਼ੁਰ ਦਾ ਭਵਨ ਦੁਬਾਰਾ ਬਣਾਉਣਾ ਸ਼ੁਰੂ ਕੀਤਾ+ ਜੋ ਯਰੂਸ਼ਲਮ ਵਿਚ ਸੀ; ਅਤੇ ਪਰਮੇਸ਼ੁਰ ਦੇ ਨਬੀ ਉਨ੍ਹਾਂ ਦੇ ਨਾਲ ਸਨ ਤੇ ਉਨ੍ਹਾਂ ਦਾ ਸਾਥ ਦੇ ਰਹੇ ਸਨ।+
-
-
ਜ਼ਕਰਯਾਹ 6:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਅਤੇ ਜਿਹੜੇ ਦੂਰ-ਦੂਰ ਰਹਿੰਦੇ ਹਨ, ਉਹ ਆਉਣਗੇ ਅਤੇ ਯਹੋਵਾਹ ਦਾ ਮੰਦਰ ਬਣਾਉਣ ਵਿਚ ਹੱਥ ਵਟਾਉਣਗੇ।” ਤੁਹਾਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਇਸ ਤਰ੍ਹਾਂ ਤਾਂ ਹੀ ਹੋਵੇਗਾ ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਵਾਜ਼ ਅਣਸੁਣੀ ਨਹੀਂ ਕਰੋਗੇ।’”
-