-
ਲੇਵੀਆਂ 21:6-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਹ ਆਪਣੇ ਪਰਮੇਸ਼ੁਰ ਲਈ ਆਪਣੇ ਆਪ ਨੂੰ ਪਵਿੱਤਰ ਰੱਖਣ+ ਅਤੇ ਆਪਣੇ ਪਰਮੇਸ਼ੁਰ ਦੇ ਨਾਂ ਨੂੰ ਪਲੀਤ ਨਾ ਕਰਨ+ ਕਿਉਂਕਿ ਉਹ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਯਹੋਵਾਹ ਦੇ ਚੜ੍ਹਾਵੇ ਯਾਨੀ ਪਰਮੇਸ਼ੁਰ ਦਾ ਭੋਜਨ* ਪੇਸ਼ ਕਰਦੇ ਹਨ, ਇਸ ਲਈ ਉਹ ਪਵਿੱਤਰ ਰਹਿਣ।+ 7 ਉਹ ਕਿਸੇ ਵੇਸਵਾ,+ ਤਲਾਕਸ਼ੁਦਾ ਜਾਂ ਕਿਸੇ ਅਜਿਹੀ ਔਰਤ ਨਾਲ ਵਿਆਹ ਨਹੀਂ ਕਰਾ ਸਕਦਾ ਜਿਸ ਨੂੰ ਕਿਸੇ ਹੋਰ ਆਦਮੀ ਨੇ ਅਸ਼ੁੱਧ ਕੀਤਾ ਹੈ+ ਕਿਉਂਕਿ ਪੁਜਾਰੀ ਆਪਣੇ ਪਰਮੇਸ਼ੁਰ ਲਈ ਪਵਿੱਤਰ ਹਨ। 8 ਤੂੰ ਪੁਜਾਰੀ ਨੂੰ ਪਵਿੱਤਰ ਕਰੀਂ+ ਕਿਉਂਕਿ ਉਹ ਤੇਰੇ ਪਰਮੇਸ਼ੁਰ ਦਾ ਭੋਜਨ ਪੇਸ਼ ਕਰਦਾ ਹੈ। ਉਹ ਤੇਰੇ ਲਈ ਪਵਿੱਤਰ ਹੋਵੇ ਕਿਉਂਕਿ ਮੈਂ ਯਹੋਵਾਹ ਪਵਿੱਤਰ ਹਾਂ ਜੋ ਤੁਹਾਨੂੰ ਪਵਿੱਤਰ ਕਰ ਰਿਹਾ ਹੈ।+
-