-
ਗਿਣਤੀ 25:11-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 “ਪੁਜਾਰੀ ਹਾਰੂਨ ਦੇ ਪੋਤੇ ਅਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ+ ਨੇ ਇਜ਼ਰਾਈਲੀਆਂ ਖ਼ਿਲਾਫ਼ ਮੇਰੇ ਗੁੱਸੇ ਦੀ ਅੱਗ ਨੂੰ ਬੁਝਾਇਆ ਹੈ ਕਿਉਂਕਿ ਉਸ ਨੇ ਮੇਰੇ ਤੋਂ ਸਿਵਾਇ ਹੋਰ ਕਿਸੇ ਦੀ ਭਗਤੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ।+ ਇਸੇ ਕਰਕੇ ਮੈਂ ਇਜ਼ਰਾਈਲੀਆਂ ਦਾ ਨਾਮੋ-ਨਿਸ਼ਾਨ ਨਹੀਂ ਮਿਟਾਇਆ, ਚਾਹੇ ਕਿ ਮੈਂ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ 12 ਇਸ ਕਰਕੇ ਉਸ ਨੂੰ ਦੱਸ, ‘ਮੈਂ ਉਸ ਨਾਲ ਸ਼ਾਂਤੀ ਦਾ ਇਕਰਾਰ ਕਰਦਾ ਹਾਂ। 13 ਇਸ ਇਕਰਾਰ ਕਰਕੇ ਉਹ ਅਤੇ ਉਸ ਦੀ ਔਲਾਦ ਹਮੇਸ਼ਾ ਲਈ ਪੁਜਾਰੀਆਂ ਵਜੋਂ ਸੇਵਾ ਕਰੇਗੀ+ ਕਿਉਂਕਿ ਉਸ ਨੇ ਆਪਣੇ ਪਰਮੇਸ਼ੁਰ ਤੋਂ ਸਿਵਾਇ ਹੋਰ ਕਿਸੇ ਦੀ ਭਗਤੀ ਬਰਦਾਸ਼ਤ ਨਹੀਂ ਕੀਤੀ+ ਅਤੇ ਇਜ਼ਰਾਈਲ ਦੇ ਲੋਕਾਂ ਦੇ ਪਾਪ ਮਿਟਾਉਣ ਲਈ ਕਦਮ ਚੁੱਕਿਆ।’”
-
-
ਮਲਾਕੀ 2:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਤੁਸੀਂ ਜਾਣੋਗੇ ਕਿ ਮੈਂ ਇਹ ਹੁਕਮ ਤੁਹਾਨੂੰ ਇਸ ਲਈ ਦਿੱਤਾ ਹੈ ਤਾਂਕਿ ਲੇਵੀ ਨਾਲ ਕੀਤਾ ਮੇਰਾ ਇਕਰਾਰ ਕਾਇਮ ਰਹੇ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
-