-
ਅਜ਼ਰਾ 4:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਜਦੋਂ ਯਹੂਦਾਹ ਅਤੇ ਬਿਨਯਾਮੀਨ ਦੇ ਦੁਸ਼ਮਣਾਂ+ ਨੇ ਸੁਣਿਆ ਕਿ ਗ਼ੁਲਾਮੀ ਵਿੱਚੋਂ ਵਾਪਸ ਆਏ ਲੋਕ+ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਮੰਦਰ ਬਣਾ ਰਹੇ ਹਨ, 2 ਤਾਂ ਉਨ੍ਹਾਂ ਨੇ ਤੁਰੰਤ ਜ਼ਰੁਬਾਬਲ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਕੋਲ ਜਾ ਕੇ ਕਿਹਾ: “ਸਾਨੂੰ ਵੀ ਆਪਣੇ ਨਾਲ ਉਸਾਰੀ ਦਾ ਕੰਮ ਕਰਨ ਦਿਓ; ਕਿਉਂਕਿ ਤੁਹਾਡੇ ਵਾਂਗ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ*+ ਅਤੇ ਸਾਨੂੰ ਇੱਥੇ ਲਿਆਉਣ ਵਾਲੇ+ ਅੱਸ਼ੂਰ ਦੇ ਰਾਜੇ ਏਸਰ-ਹੱਦੋਨ+ ਦੇ ਦਿਨਾਂ ਤੋਂ ਅਸੀਂ ਉਸ ਅੱਗੇ ਬਲ਼ੀਆਂ ਚੜ੍ਹਾ ਰਹੇ ਹਾਂ।” 3 ਪਰ ਜ਼ਰੁਬਾਬਲ, ਯੇਸ਼ੂਆ ਅਤੇ ਇਜ਼ਰਾਈਲ ਦੇ ਪਿਤਾਵਾਂ ਦੇ ਘਰਾਣਿਆਂ ਦੇ ਬਾਕੀ ਮੁਖੀਆਂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਾਡੇ ਨਾਲ ਸਾਡੇ ਪਰਮੇਸ਼ੁਰ ਦਾ ਭਵਨ ਨਹੀਂ ਬਣਾ ਸਕਦੇ।+ ਅਸੀਂ ਇਕੱਲੇ ਹੀ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਇਸ ਨੂੰ ਬਣਾਵਾਂਗੇ ਜਿਵੇਂ ਫਾਰਸ ਦੇ ਰਾਜੇ ਖੋਰਸ ਨੇ ਸਾਨੂੰ ਹੁਕਮ ਦਿੱਤਾ ਹੈ।”+
-