-
ਅਸਤਰ 9:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 12ਵੇਂ ਮਹੀਨੇ, ਯਾਨੀ ਅਦਾਰ* ਮਹੀਨੇ+ ਦੀ 13 ਤਾਰੀਖ਼ ਨੂੰ ਰਾਜੇ ਦੇ ਹੁਕਮ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਣੀ ਸੀ।+ ਯਹੂਦੀਆਂ ਦੇ ਦੁਸ਼ਮਣਾਂ ਨੇ ਸੋਚਿਆ ਸੀ ਕਿ ਉਸ ਦਿਨ ਉਹ ਉਨ੍ਹਾਂ ਨੂੰ ਹਰਾ ਦੇਣਗੇ, ਪਰ ਇਸ ਦੇ ਉਲਟ ਯਹੂਦੀਆਂ ਨੇ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਜੋ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ।+ 2 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ+ ਯਹੂਦੀ ਉਨ੍ਹਾਂ ਲੋਕਾਂ ʼਤੇ ਹਮਲਾ ਕਰਨ ਲਈ ਆਪੋ-ਆਪਣੇ ਸ਼ਹਿਰਾਂ ਵਿਚ ਇਕੱਠੇ ਹੋਏ ਜੋ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਯਹੂਦੀਆਂ ਸਾਮ੍ਹਣੇ ਕੋਈ ਵੀ ਟਿਕ ਨਾ ਸਕਿਆ ਕਿਉਂਕਿ ਸਾਰੇ ਲੋਕਾਂ ਉੱਤੇ ਉਨ੍ਹਾਂ ਦਾ ਖ਼ੌਫ਼ ਛਾ ਗਿਆ ਸੀ।+
-
-
ਅਸਤਰ 9:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਰਾਜੇ ਦੇ ਜ਼ਿਲ੍ਹਿਆਂ ਵਿਚ ਬਾਕੀ ਯਹੂਦੀਆਂ ਨੇ ਵੀ ਇਕੱਠੇ ਹੋ ਕੇ ਆਪਣੀਆਂ ਜਾਨਾਂ ਦੀ ਰਾਖੀ ਕੀਤੀ।+ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾਇਆ+ ਅਤੇ ਨਫ਼ਰਤ ਕਰਨ ਵਾਲੇ 75,000 ਲੋਕਾਂ ਨੂੰ ਜਾਨੋਂ ਮਾਰ ਦਿੱਤਾ, ਪਰ ਉਨ੍ਹਾਂ ਦੇ ਘਰ-ਬਾਰ ਨਹੀਂ ਲੁੱਟੇ। 17 ਇਹ ਸਭ ਕੁਝ ਅਦਾਰ ਮਹੀਨੇ ਦੀ 13 ਤਾਰੀਖ਼ ਨੂੰ ਹੋਇਆ ਅਤੇ 14 ਤਾਰੀਖ਼ ਨੂੰ ਉਨ੍ਹਾਂ ਨੇ ਆਰਾਮ ਕੀਤਾ ਅਤੇ ਉਸ ਦਿਨ ਦਾਅਵਤਾਂ ਕੀਤੀਆਂ ਅਤੇ ਖ਼ੁਸ਼ੀਆਂ ਮਨਾਈਆਂ।
-