-
ਜ਼ਬੂਰ 119:73ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
73 ਤੇਰੇ ਹੱਥਾਂ ਨੇ ਮੈਨੂੰ ਬਣਾਇਆ ਅਤੇ ਘੜਿਆ।
ਮੈਨੂੰ ਸਮਝ ਦੇ ਤਾਂਕਿ ਮੈਂ ਤੇਰੇ ਹੁਕਮ ਸਿੱਖ ਸਕਾਂ।+
-
-
ਜ਼ਬੂਰ 139:13-16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਇਹ ਸੋਚ ਕੇ ਮੈਂ ਸ਼ਰਧਾ ਨਾਲ ਭਰ ਜਾਂਦਾ ਹਾਂ।
ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੇਰੇ ਕੰਮ ਸ਼ਾਨਦਾਰ ਹਨ।+
15 ਜਦ ਮੈਨੂੰ ਗੁਪਤ ਵਿਚ ਰਚਿਆ ਗਿਆ
ਅਤੇ ਮੈਨੂੰ ਧਰਤੀ ਦੀਆਂ ਡੂੰਘਾਈਆਂ ਵਿਚ ਬੁਣਿਆ ਗਿਆ,+
ਤਾਂ ਮੇਰੀਆਂ ਹੱਡੀਆਂ ਤੈਥੋਂ ਲੁਕੀਆਂ ਹੋਈਆਂ ਨਹੀਂ ਸਨ।
16 ਤੇਰੀਆਂ ਅੱਖਾਂ ਨੇ ਮੇਰੇ ਭਰੂਣ ਨੂੰ ਦੇਖਿਆ;
ਮੇਰੇ ਸਾਰੇ ਅੰਗ ਬਣਨ ਤੋਂ ਪਹਿਲਾਂ
ਇਨ੍ਹਾਂ ਬਾਰੇ ਤੇਰੀ ਕਿਤਾਬ ਵਿਚ ਲਿਖਿਆ ਗਿਆ
ਅਤੇ ਇਨ੍ਹਾਂ ਦੇ ਬਣਨ ਦੇ ਦਿਨਾਂ ਦਾ ਹਿਸਾਬ ਵੀ।
-