10 ਹਾਇ ਉਨ੍ਹਾਂ ਉੱਤੇ ਜੋ ਨੁਕਸਾਨਦੇਹ ਨਿਯਮ ਬਣਾਉਂਦੇ ਹਨ,+
ਜੋ ਸਿਤਮ ਢਾਹੁਣ ਵਾਲੇ ਫ਼ਰਮਾਨ ਜਾਰੀ ਕਰਦੇ ਰਹਿੰਦੇ ਹਨ
2 ਤਾਂਕਿ ਗ਼ਰੀਬ ਆਪਣੇ ਕਾਨੂੰਨੀ ਹੱਕਾਂ ਤੋਂ ਵਾਂਝੇ ਰਹਿ ਜਾਣ,
ਤਾਂਕਿ ਮੇਰੀ ਪਰਜਾ ਦੇ ਲਾਚਾਰ ਲੋਕਾਂ ਨੂੰ ਨਿਆਂ ਨਾ ਮਿਲੇ।+
ਉਹ ਵਿਧਵਾਵਾਂ ਅਤੇ ਯਤੀਮਾਂ ਨੂੰ
ਆਪਣੇ ਲਈ ਲੁੱਟ ਦਾ ਮਾਲ ਬਣਾਉਂਦੇ ਹਨ!+
3 ਉਸ ਦਿਨ ਤੁਸੀਂ ਕੀ ਕਰੋਗੇ ਜਦੋਂ ਤੁਹਾਡੇ ਤੋਂ ਲੇਖਾ ਲਿਆ ਜਾਵੇਗਾ,+
ਜਦੋਂ ਬਰਬਾਦੀ ਦੂਰੋਂ ਆਵੇਗੀ?+
ਤੁਸੀਂ ਮਦਦ ਲਈ ਕਿਹਦੇ ਕੋਲ ਭੱਜੋਗੇ+
ਅਤੇ ਤੁਸੀਂ ਆਪਣੀ ਦੌਲਤ ਕਿੱਥੇ ਛੱਡ ਕੇ ਜਾਓਗੇ?