ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 4:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 “ਖ਼ਬਰਦਾਰ ਰਹੋ ਅਤੇ ਆਪਣੇ ʼਤੇ ਨਜ਼ਰ ਰੱਖੋ ਤਾਂਕਿ ਤੁਸੀਂ ਅੱਖੀਂ ਦੇਖੀਆਂ ਗੱਲਾਂ ਭੁੱਲ ਨਾ ਜਾਓ ਅਤੇ ਜ਼ਿੰਦਗੀ ਭਰ ਉਹ ਗੱਲਾਂ ਤੁਹਾਡੇ ਦਿਲਾਂ ਵਿੱਚੋਂ ਨਾ ਨਿਕਲਣ। ਨਾਲੇ ਤੁਸੀਂ ਉਹ ਗੱਲਾਂ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਜ਼ਰੂਰ ਦੱਸਿਓ।+

  • ਬਿਵਸਥਾ ਸਾਰ 6:6, 7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਜਿਹੜੇ ਹੁਕਮ ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ, ਉਹ ਤੁਹਾਡੇ ਦਿਲ ਵਿਚ ਰਹਿਣ 7 ਅਤੇ ਤੁਸੀਂ ਇਨ੍ਹਾਂ ਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਿਠਾਓ*+ ਅਤੇ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਨ੍ਹਾਂ ਬਾਰੇ ਚਰਚਾ ਕਰੋ।+

  • ਬਿਵਸਥਾ ਸਾਰ 6:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਤਦ ਤੁਸੀਂ ਉਨ੍ਹਾਂ ਨੂੰ ਇਹ ਕਹਿਣਾ, ‘ਅਸੀਂ ਮਿਸਰ ਵਿਚ ਫ਼ਿਰਊਨ ਦੇ ਗ਼ੁਲਾਮ ਸਾਂ, ਪਰ ਯਹੋਵਾਹ ਸਾਨੂੰ ਆਪਣੇ ਬਲਵੰਤ ਹੱਥ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ।

  • ਬਿਵਸਥਾ ਸਾਰ 11:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 “ਤੂੰ ਮੇਰੀਆਂ ਇਹ ਗੱਲਾਂ ਆਪਣੇ ਦਿਲ ਅਤੇ ਮਨ ਵਿਚ ਬਿਠਾ ਲੈ ਅਤੇ ਇਨ੍ਹਾਂ ਨੂੰ ਯਾਦ ਰੱਖਣ ਲਈ ਆਪਣੇ ਹੱਥ ਉੱਤੇ ਬੰਨ੍ਹ ਲੈ ਅਤੇ ਆਪਣੇ ਮੱਥੇ ਉੱਤੇ* ਨਿਸ਼ਾਨੀ ਦੇ ਤੌਰ ਤੇ ਬੰਨ੍ਹ ਲੈ।+ 19 ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾ ਅਤੇ ਉਨ੍ਹਾਂ ਨਾਲ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਨ੍ਹਾਂ ਬਾਰੇ ਚਰਚਾ ਕਰ।+

  • ਯਹੋਸ਼ੁਆ 4:6, 7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਜੋ ਤੁਹਾਡੇ ਵਿਚਕਾਰ ਇਕ ਨਿਸ਼ਾਨੀ ਦੇ ਤੌਰ ਤੇ ਹੋਣਗੇ। ਬਾਅਦ ਵਿਚ ਜੇ ਤੁਹਾਡੇ ਬੱਚੇ* ਤੁਹਾਨੂੰ ਪੁੱਛਣ, ‘ਤੁਹਾਡੇ ਕੋਲ ਇਹ ਪੱਥਰ ਕਿਉਂ ਹਨ?’+ 7 ਤਾਂ ਤੁਸੀਂ ਉਨ੍ਹਾਂ ਨੂੰ ਦੱਸਿਓ: ‘ਕਿਉਂਕਿ ਯਰਦਨ ਦੇ ਪਾਣੀ ਯਹੋਵਾਹ ਦੇ ਇਕਰਾਰ ਦੇ ਸੰਦੂਕ ਦੇ ਸਾਮ੍ਹਣੇ ਵਗਣੋਂ ਰੁਕ ਗਏ ਸਨ।+ ਜਦੋਂ ਇਹ ਯਰਦਨ ਦੇ ਪਾਰ ਲੰਘਿਆ ਸੀ, ਤਾਂ ਯਰਦਨ ਦੇ ਪਾਣੀ ਵਗਣੇ ਬੰਦ ਹੋ ਗਏ ਸਨ। ਇਹ ਪੱਥਰ ਇਜ਼ਰਾਈਲ ਦੇ ਲੋਕਾਂ ਵਾਸਤੇ ਹਮੇਸ਼ਾ ਲਈ ਇਕ ਯਾਦਗਾਰ ਵਜੋਂ ਹੋਣਗੇ।’”+

  • ਜ਼ਬੂਰ 98:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 98 ਯਹੋਵਾਹ ਲਈ ਇਕ ਨਵਾਂ ਗੀਤ ਗਾਓ+

      ਕਿਉਂਕਿ ਉਸ ਨੇ ਹੈਰਾਨੀਜਨਕ ਕੰਮ ਕੀਤੇ ਹਨ।+

      ਉਸ ਦੇ ਸੱਜੇ ਹੱਥ, ਹਾਂ, ਉਸ ਦੀ ਪਵਿੱਤਰ ਬਾਂਹ ਨੇ ਮੁਕਤੀ* ਦਿਵਾਈ ਹੈ।+

  • ਯਸਾਯਾਹ 63:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਮੈਂ ਯਹੋਵਾਹ ਦੇ ਅਟੱਲ ਪਿਆਰ ਦੇ ਕੰਮਾਂ ਦਾ ਐਲਾਨ ਕਰਾਂਗਾ,

      ਹਾਂ, ਯਹੋਵਾਹ ਦੇ ਉਨ੍ਹਾਂ ਕੰਮਾਂ ਦਾ ਜੋ ਤਾਰੀਫ਼ ਦੇ ਲਾਇਕ ਹਨ

      ਕਿਉਂਕਿ ਯਹੋਵਾਹ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ,+

      ਉਸ ਨੇ ਆਪਣੀ ਦਇਆ ਤੇ ਆਪਣੇ ਬੇਹੱਦ ਅਟੱਲ ਪਿਆਰ ਦੇ ਕਾਰਨ

      ਇਜ਼ਰਾਈਲ ਦੇ ਘਰਾਣੇ ਲਈ ਢੇਰ ਸਾਰੇ ਚੰਗੇ ਕੰਮ ਕੀਤੇ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ