ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 11:31-34
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਫਿਰ ਯਹੋਵਾਹ ਨੇ ਹਨੇਰੀ ਵਗਾਈ ਜੋ ਸਮੁੰਦਰ ਵੱਲੋਂ ਬਟੇਰੇ ਉਡਾ ਕੇ ਲੈ ਆਈ ਅਤੇ ਇਹ ਬਟੇਰੇ ਛਾਉਣੀ ਦੇ ਸਾਰੇ ਪਾਸੇ ਡਿਗਣੇ ਸ਼ੁਰੂ ਹੋ ਗਏ।+ ਇਕ ਦਿਨ ਵਿਚ ਇਕ ਬੰਦਾ ਜਿੰਨੀ ਦੂਰ ਤਕ ਤੁਰ ਕੇ ਜਾ ਸਕਦਾ ਸੀ, ਉੱਨੀ ਦੂਰੀ ਤਕ ਬਟੇਰੇ ਹੀ ਬਟੇਰੇ ਸਨ। ਛਾਉਣੀ ਦੇ ਹਰ ਪਾਸੇ ਜ਼ਮੀਨ ਉੱਤੇ ਇਨ੍ਹਾਂ ਦਾ ਦੋ-ਦੋ ਹੱਥ* ਉੱਚਾ ਢੇਰ ਲੱਗ ਗਿਆ। 32 ਇਸ ਲਈ ਲੋਕ ਸਾਰਾ ਦਿਨ ਤੇ ਸਾਰੀ ਰਾਤ ਤੇ ਫਿਰ ਅਗਲੇ ਦਿਨ ਵੀ ਬਟੇਰੇ ਇਕੱਠੇ ਕਰਦੇ ਰਹੇ। ਕਿਸੇ ਨੇ ਵੀ ਦਸ ਹੋਮਰ* ਤੋਂ ਘੱਟ ਬਟੇਰੇ ਇਕੱਠੇ ਨਹੀਂ ਕੀਤੇ ਅਤੇ ਉਹ ਛਾਉਣੀ ਦੇ ਚਾਰੇ ਪਾਸੇ ਉਨ੍ਹਾਂ ਦਾ ਮੀਟ ਜ਼ਮੀਨ ʼਤੇ ਸੁੱਕਣਾ ਪਾਉਂਦੇ ਰਹੇ। 33 ਪਰ ਮੀਟ ਅਜੇ ਉਨ੍ਹਾਂ ਦੇ ਦੰਦਾਂ ਵਿਚ ਹੀ ਸੀ ਤੇ ਅਜੇ ਚਿੱਥਿਆ ਵੀ ਨਹੀਂ ਸੀ ਕਿ ਯਹੋਵਾਹ ਦਾ ਗੁੱਸਾ ਉਨ੍ਹਾਂ ਉੱਤੇ ਭੜਕ ਉੱਠਿਆ ਅਤੇ ਯਹੋਵਾਹ ਨੇ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਮਾਰ ਸੁੱਟਿਆ।+

      34 ਇਸ ਲਈ ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ ਕਿਬਰੋਥ-ਹੱਤਵਾਹ*+ ਰੱਖਿਆ ਕਿਉਂਕਿ ਉੱਥੇ ਉਨ੍ਹਾਂ ਲੋਕਾਂ ਨੂੰ ਦਫ਼ਨਾਇਆ ਗਿਆ ਸੀ ਜਿਨ੍ਹਾਂ ਨੇ ਖਾਣ ਵਾਲੀਆਂ ਵਧੀਆ-ਵਧੀਆ ਚੀਜ਼ਾਂ ਦੀ ਲਾਲਸਾ ਕੀਤੀ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ