17 ਯਹੋਵਾਹ, ਤੇਰਾ ਛੁਡਾਉਣ ਵਾਲਾ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ,+ ਇਹ ਕਹਿੰਦਾ ਹੈ:
“ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ,
ਜੋ ਤੈਨੂੰ ਤੇਰੇ ਫ਼ਾਇਦੇ ਲਈ ਸਿੱਖਿਆ ਦਿੰਦਾ ਹਾਂ,+
ਜੋ ਤੈਨੂੰ ਉਸ ਰਾਹ ਪਾਉਂਦਾ ਹਾਂ ਜਿਸ ਰਾਹ ਤੈਨੂੰ ਜਾਣਾ ਚਾਹੀਦਾ ਹੈ।+
18 ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦੇਵੇਂ,+
ਤਾਂ ਤੇਰੀ ਸ਼ਾਂਤੀ ਨਦੀ ਵਾਂਗ+
ਅਤੇ ਤੇਰੀ ਧਾਰਮਿਕਤਾ ਸਮੁੰਦਰ ਦੀਆਂ ਲਹਿਰਾਂ ਵਾਂਗ ਹੋਵੇਗੀ।+