ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 53:ਸਿਰਲੇਖ-6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਮਸਕੀਲ।* ਮਹਲਥ* ਸ਼ੈਲੀ ਮੁਤਾਬਕ।

      53 ਮੂਰਖ* ਆਪਣੇ ਮਨ ਵਿਚ ਕਹਿੰਦਾ ਹੈ:

      “ਯਹੋਵਾਹ ਹੈ ਹੀ ਨਹੀਂ।”+

      ਉਨ੍ਹਾਂ ਦੇ ਕੰਮ ਬੁਰੇ ਅਤੇ ਘਿਣਾਉਣੇ ਹਨ;

      ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ।+

       2 ਪਰ ਸਵਰਗ ਤੋਂ ਪਰਮੇਸ਼ੁਰ ਦੀ ਨਜ਼ਰ ਮਨੁੱਖ ਦੇ ਪੁੱਤਰਾਂ ʼਤੇ ਹੈ+

      ਤਾਂਕਿ ਉਹ ਦੇਖ ਸਕੇ ਕਿ ਕੋਈ ਡੂੰਘੀ ਸਮਝ ਰੱਖਦਾ ਹੈ ਜਾਂ ਨਹੀਂ

      ਅਤੇ ਕੋਈ ਯਹੋਵਾਹ ਦੀ ਭਾਲ ਕਰਦਾ ਹੈ ਜਾਂ ਨਹੀਂ।+

       3 ਉਹ ਸਾਰੇ ਭਟਕ ਗਏ ਹਨ;

      ਉਹ ਸਾਰੇ ਦੇ ਸਾਰੇ ਬੁਰੇ ਹਨ।

      ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ,

      ਹਾਂ, ਇਕ ਵੀ ਨਹੀਂ।+

       4 ਕੀ ਪਾਪੀਆਂ ਵਿੱਚੋਂ ਕੋਈ ਵੀ ਸਮਝ ਨਹੀਂ ਰੱਖਦਾ?

      ਉਹ ਮੇਰੇ ਲੋਕਾਂ ਨੂੰ ਰੋਟੀ ਵਾਂਗ ਨਿਗਲ਼ ਜਾਂਦੇ ਹਨ।

      ਉਹ ਯਹੋਵਾਹ ਨੂੰ ਨਹੀਂ ਪੁਕਾਰਦੇ।+

       5 ਪਰ ਉਨ੍ਹਾਂ ਉੱਤੇ ਦਹਿਸ਼ਤ ਛਾ ਜਾਵੇਗੀ,

      ਇੰਨੀ ਦਹਿਸ਼ਤ ਜਿੰਨੀ ਉਨ੍ਹਾਂ ਨੇ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ

      ਕਿਉਂਕਿ ਪਰਮੇਸ਼ੁਰ ਤੇਰੇ ʼਤੇ ਹਮਲਾ ਕਰਨ ਵਾਲਿਆਂ* ਦੀਆਂ ਹੱਡੀਆਂ ਖਿਲਾਰ ਦੇਵੇਗਾ।

      ਤੂੰ* ਉਨ੍ਹਾਂ ਨੂੰ ਸ਼ਰਮਿੰਦਾ ਕਰੇਂਗਾ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਹੈ।

       6 ਇਜ਼ਰਾਈਲ ਨੂੰ ਬਚਾਉਣ ਵਾਲਾ ਸੀਓਨ ਤੋਂ ਆਵੇ!+

      ਜਦ ਯਹੋਵਾਹ ਆਪਣੇ ਗ਼ੁਲਾਮ ਲੋਕਾਂ ਨੂੰ ਇਕੱਠਾ ਕਰੇਗਾ,

      ਤਾਂ ਯਾਕੂਬ ਖ਼ੁਸ਼ੀਆਂ ਮਨਾਏ, ਇਜ਼ਰਾਈਲ ਬਾਗ਼-ਬਾਗ਼ ਹੋਵੇ।

  • ਰੋਮੀਆਂ 3:10-12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਠੀਕ ਜਿਵੇਂ ਲਿਖਿਆ ਹੈ: “ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ, ਹਾਂ, ਇਕ ਵੀ ਨਹੀਂ;+ 11 ਕਿਸੇ ਕੋਲ ਵੀ ਡੂੰਘੀ ਸਮਝ ਨਹੀਂ ਹੈ, ਕੋਈ ਵੀ ਪਰਮੇਸ਼ੁਰ ਦੀ ਭਾਲ ਨਹੀਂ ਕਰ ਰਿਹਾ। 12 ਸਾਰੇ ਭਟਕ ਗਏ ਹਨ ਅਤੇ ਸਾਰੇ ਦੇ ਸਾਰੇ ਨਿਕੰਮੇ ਹੋ ਚੁੱਕੇ ਹਨ; ਕੋਈ ਵੀ ਇਨਸਾਨ ਭਲਾਈ ਨਹੀਂ ਕਰਦਾ, ਇਕ ਵੀ ਨਹੀਂ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ