10 ਉਸ ਨੇ ਉਨ੍ਹਾਂ ਨੂੰ ਕਿਹਾ: “ਜਾਓ, ਵਧੀਆ ਤੋਂ ਵਧੀਆ ਚੀਜ਼ਾਂ ਖਾਓ ਅਤੇ ਮਿੱਠਾ ਪੀਓ ਅਤੇ ਉਨ੍ਹਾਂ ਲਈ ਵੀ ਖਾਣ-ਪੀਣ ਦੀਆਂ ਚੀਜ਼ਾਂ ਵਿੱਚੋਂ ਹਿੱਸਾ ਘੱਲੋ+ ਜਿਨ੍ਹਾਂ ਕੋਲ ਤਿਆਰ ਕਰਨ ਲਈ ਕੁਝ ਨਹੀਂ ਹੈ; ਕਿਉਂਕਿ ਇਹ ਦਿਨ ਸਾਡੇ ਪ੍ਰਭੂ ਲਈ ਪਵਿੱਤਰ ਹੈ, ਤੁਸੀਂ ਉਦਾਸ ਨਾ ਹੋਵੋ ਕਿਉਂਕਿ ਯਹੋਵਾਹ ਦਾ ਆਨੰਦ ਤੁਹਾਡਾ ਮਜ਼ਬੂਤ ਗੜ੍ਹ ਹੈ।”