-
ਬਿਵਸਥਾ ਸਾਰ 12:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਤੁਸੀਂ ਉਨ੍ਹਾਂ ਕੌਮਾਂ ਦੇ ਲੋਕਾਂ ਵਾਂਗ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਨਾ ਕਰਿਓ ਕਿਉਂਕਿ ਉਹ ਆਪਣੇ ਦੇਵਤਿਆਂ ਲਈ ਹਰ ਘਿਣਾਉਣਾ ਕੰਮ ਕਰਦੇ ਹਨ, ਇੱਥੋਂ ਤਕ ਕਿ ਉਹ ਆਪਣੇ ਦੇਵਤਿਆਂ ਦੀ ਖ਼ਾਤਰ ਆਪਣੇ ਧੀਆਂ-ਪੁੱਤਰਾਂ ਨੂੰ ਵੀ ਅੱਗ ਵਿਚ ਸਾੜਦੇ ਹਨ। ਯਹੋਵਾਹ ਅਜਿਹੇ ਕੰਮਾਂ ਤੋਂ ਨਫ਼ਰਤ ਕਰਦਾ ਹੈ।+
-
-
2 ਰਾਜਿਆਂ 16:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਰਮਲਯਾਹ ਦੇ ਪੁੱਤਰ ਪਕਾਹ ਦੇ ਰਾਜ ਦੇ 17ਵੇਂ ਸਾਲ ਯਹੂਦਾਹ ਦੇ ਰਾਜੇ ਯੋਥਾਮ ਦਾ ਪੁੱਤਰ ਆਹਾਜ਼+ ਰਾਜਾ ਬਣ ਗਿਆ।
-
-
2 ਰਾਜਿਆਂ 17:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਨਾਲੇ ਉਨ੍ਹਾਂ ਨੇ ਆਪਣੇ ਧੀਆਂ-ਪੁੱਤਰਾਂ ਦੀ ਅੱਗ ਵਿਚ ਬਲ਼ੀ ਦਿੱਤੀ,*+ ਉਹ ਫਾਲ* ਪਾਉਂਦੇ ਸਨ+ ਤੇ ਸ਼ੁੱਭ-ਅਸ਼ੁੱਭ ਵਿਚਾਰਦੇ* ਸਨ ਤੇ ਉਹ ਉਨ੍ਹਾਂ ਕੰਮਾਂ ਵਿਚ ਲੱਗੇ ਰਹੇ* ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਉਸ ਦਾ ਕ੍ਰੋਧ ਭੜਕਾਇਆ।
18 ਯਹੋਵਾਹ ਨੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ ਕਿਉਂਕਿ ਉਹ ਇਜ਼ਰਾਈਲ ʼਤੇ ਬਹੁਤ ਕ੍ਰੋਧਵਾਨ ਸੀ।+ ਉਸ ਨੇ ਯਹੂਦਾਹ ਦੇ ਗੋਤ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਛੱਡਿਆ।
-
-
ਯਿਰਮਿਯਾਹ 7:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਯਹੋਵਾਹ ਕਹਿੰਦਾ ਹੈ, ‘ਯਹੂਦਾਹ ਦੇ ਲੋਕਾਂ ਨੇ ਮੇਰੀਆਂ ਨਜ਼ਰਾਂ ਵਿਚ ਬੁਰੇ ਕੰਮ ਕੀਤੇ ਹਨ ਅਤੇ ਉਨ੍ਹਾਂ ਨੇ ਉਸ ਘਰ ਵਿਚ ਜਿਸ ਨਾਲ ਮੇਰਾ ਨਾਂ ਜੁੜਿਆ ਹੈ, ਘਿਣਾਉਣੀਆਂ ਮੂਰਤਾਂ ਖੜ੍ਹੀਆਂ ਕਰ ਕੇ ਮੇਰੇ ਘਰ ਨੂੰ ਭ੍ਰਿਸ਼ਟ ਕੀਤਾ ਹੈ।+ 31 ਉਨ੍ਹਾਂ ਨੇ ਆਪਣੇ ਧੀਆਂ-ਪੁੱਤਰਾਂ ਨੂੰ ਅੱਗ ਵਿਚ ਸਾੜਨ ਲਈ+ ਹਿੰਨੋਮ ਦੇ ਪੁੱਤਰ ਦੀ ਵਾਦੀ*+ ਵਿਚ ਤੋਫਥ ਦੀਆਂ ਉੱਚੀਆਂ ਥਾਵਾਂ ਬਣਾਈਆਂ। ਮੈਂ ਅਜਿਹਾ ਕਰਨ ਦਾ ਨਾ ਤਾਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਤੇ ਨਾ ਹੀ ਕਦੇ ਇਸ ਦਾ ਖ਼ਿਆਲ ਮੇਰੇ ਮਨ ਵਿਚ ਆਇਆ ਸੀ।’+
-