9 ਕੌਣ ਮੈਨੂੰ ਘਿਰੇ ਹੋਏ ਸ਼ਹਿਰ ʼਤੇ ਜਿੱਤ ਦਿਵਾਏਗਾ?
ਕੌਣ ਅਦੋਮ ਦੇ ਖ਼ਿਲਾਫ਼ ਮੇਰੀ ਅਗਵਾਈ ਕਰੇਗਾ?+
10 ਹੇ ਪਰਮੇਸ਼ੁਰ, ਤੂੰ ਹੀ ਸਾਨੂੰ ਜਿਤਾਏਂਗਾ,
ਪਰ ਤੂੰ ਸਾਨੂੰ ਤਿਆਗ ਦਿੱਤਾ ਹੈ,
ਹੇ ਸਾਡੇ ਪਰਮੇਸ਼ੁਰ, ਤੂੰ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਜਾਂਦਾ।+
11 ਬਿਪਤਾ ਦੇ ਵੇਲੇ ਸਾਡੀ ਮਦਦ ਕਰ
ਕਿਉਂਕਿ ਇਨਸਾਨਾਂ ਤੋਂ ਛੁਟਕਾਰੇ ਦੀ ਉਮੀਦ ਰੱਖਣੀ ਵਿਅਰਥ ਹੈ।+
12 ਸਾਨੂੰ ਪਰਮੇਸ਼ੁਰ ਤੋਂ ਤਾਕਤ ਮਿਲੇਗੀ+
ਅਤੇ ਉਹ ਸਾਡੇ ਦੁਸ਼ਮਣਾਂ ਨੂੰ ਪੈਰਾਂ ਹੇਠ ਮਿੱਧੇਗਾ।+