-
ਜ਼ਬੂਰ 30:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਭਾਵੇਂ ਸ਼ਾਮ ਨੂੰ ਰੋਣਾ-ਕੁਰਲਾਉਣਾ ਹੋਵੇ, ਪਰ ਸਵੇਰ ਨੂੰ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ।+
-
-
ਯਸਾਯਾਹ 9:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤੂੰ ਉਸ ਕੌਮ ਦੇ ਲੋਕਾਂ ਦੀ ਆਬਾਦੀ ਵਧਾਈ ਹੈ;
ਤੂੰ ਉਸ ਦੀਆਂ ਖ਼ੁਸ਼ੀਆਂ ਨੂੰ ਬਹੁਤ ਵਧਾਇਆ ਹੈ।
ਉਹ ਤੇਰੇ ਅੱਗੇ ਇਸ ਤਰ੍ਹਾਂ ਆਨੰਦ ਮਨਾਉਂਦੇ ਹਨ
ਜਿਵੇਂ ਲੋਕ ਵਾਢੀ ਦੇ ਸਮੇਂ
ਅਤੇ ਲੁੱਟ ਦਾ ਮਾਲ ਵੰਡਦੇ ਸਮੇਂ ਖ਼ੁਸ਼ੀਆਂ ਮਨਾਉਂਦੇ ਹਨ।
-
-
ਯਸਾਯਾਹ 61:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
61 ਸਾਰੇ ਜਹਾਨ ਦੇ ਮਾਲਕ ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ+
ਕਿਉਂਕਿ ਯਹੋਵਾਹ ਨੇ ਮੈਨੂੰ ਚੁਣਿਆ* ਹੈ ਕਿ ਮੈਂ ਹਲੀਮ* ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ।+
ਉਸ ਨੇ ਮੈਨੂੰ ਭੇਜਿਆ ਹੈ ਕਿ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ,
ਕੈਦੀਆਂ ਨੂੰ ਆਜ਼ਾਦੀ ਦੀ ਖ਼ਬਰ ਸੁਣਾਵਾਂ
ਅਤੇ ਬੰਦੀਆਂ ਦੀਆਂ ਅੱਖਾਂ ਪੂਰੀ ਤਰ੍ਹਾਂ ਖੋਲ੍ਹ ਦਿਆਂ,+
2 ਯਹੋਵਾਹ ਦੀ ਮਿਹਰ ਪਾਉਣ ਦੇ ਵਰ੍ਹੇ ਦਾ
ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਐਲਾਨ ਕਰਾਂ,+
ਸਾਰੇ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦਿਆਂ,+
3 ਸੀਓਨ ਦਾ ਮਾਤਮ ਮਨਾਉਣ ਵਾਲਿਆਂ ਦੀ ਦੇਖ-ਭਾਲ ਕਰਾਂ,
ਸੁਆਹ ਦੀ ਥਾਂ ਉਨ੍ਹਾਂ ਨੂੰ ਪਗੜੀ ਦਿਆਂ,
ਸੋਗ ਦੀ ਥਾਂ ਖ਼ੁਸ਼ੀ ਦਾ ਤੇਲ
ਅਤੇ ਨਿਰਾਸ਼ ਮਨ ਦੀ ਥਾਂ ਉਸਤਤ ਦਾ ਕੱਪੜਾ ਦਿਆਂ।
-