ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਹਮਯਾਹ 2:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਫਿਰ ਮੈਂ ਰਾਜੇ ਨੂੰ ਕਿਹਾ: “ਰਾਜਾ ਯੁਗੋ-ਯੁਗ ਜੀਵੇ! ਮੈਂ ਉਦਾਸ ਕਿਉਂ ਨਾ ਹੋਵਾਂ ਜਦ ਉਹ ਸ਼ਹਿਰ, ਹਾਂ, ਉਹ ਜਗ੍ਹਾ ਜਿੱਥੇ ਮੇਰੇ ਪਿਉ-ਦਾਦਿਆਂ ਨੂੰ ਦਫ਼ਨਾਇਆ ਗਿਆ ਹੈ, ਉਜਾੜ ਪਈ ਹੈ ਅਤੇ ਉਸ ਸ਼ਹਿਰ ਦੇ ਦਰਵਾਜ਼ੇ ਅੱਗ ਨਾਲ ਸੜ ਕੇ ਸੁਆਹ ਹੋ ਗਏ ਹਨ?”+

  • ਜ਼ਬੂਰ 84:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਯਹੋਵਾਹ ਦੇ ਘਰ ਦੇ ਵਿਹੜਿਆਂ ਨੂੰ ਦੇਖਣ ਲਈ ਮੇਰਾ ਮਨ ਤਰਸ ਰਿਹਾ ਹੈ,

      ਮੈਂ ਉੱਥੇ ਜਾਣ ਲਈ ਉਤਾਵਲਾ ਹਾਂ,+

      ਮੇਰਾ ਤਨ-ਮਨ ਖ਼ੁਸ਼ੀ ਨਾਲ ਜੀਉਂਦੇ ਪਰਮੇਸ਼ੁਰ ਦੀ ਜੈ-ਜੈ ਕਾਰ ਕਰਦਾ ਹੈ।

  • ਜ਼ਬੂਰ 102:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਤੂੰ ਜ਼ਰੂਰ ਉੱਠੇਂਗਾ ਅਤੇ ਸੀਓਨ ʼਤੇ ਦਇਆ ਕਰੇਂਗਾ+

      ਕਿਉਂਕਿ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੁਣ ਹੀ ਹੈ;+

      ਮਿਥਿਆ ਸਮਾਂ ਆ ਚੁੱਕਾ ਹੈ।+

      14 ਤੇਰੇ ਸੇਵਕਾਂ ਨੂੰ ਇਸ ਦੇ ਖੰਡਰਾਂ ਵਿਚ ਖ਼ੁਸ਼ੀ ਮਿਲਦੀ ਹੈ+

      ਅਤੇ ਉਨ੍ਹਾਂ ਨੂੰ ਇਸ ਦੀ ਮਿੱਟੀ ਨਾਲ ਵੀ ਮੋਹ ਹੈ।+

  • ਯਸਾਯਾਹ 62:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 62 ਸੀਓਨ ਦੀ ਖ਼ਾਤਰ ਮੈਂ ਚੁੱਪ ਨਹੀਂ ਰਹਾਂਗਾ+

      ਅਤੇ ਯਰੂਸ਼ਲਮ ਦੀ ਖ਼ਾਤਰ ਮੈਂ ਚੈਨ ਨਾਲ ਨਹੀਂ ਬੈਠਾਂਗਾ

      ਜਦ ਤਕ ਉਸ ਦੇ ਧਰਮੀ ਕੰਮ ਤੇਜ਼ ਰੌਸ਼ਨੀ ਵਾਂਗ ਨਹੀਂ ਚਮਕਦੇ+

      ਅਤੇ ਉਸ ਦੀ ਮੁਕਤੀ ਮਸ਼ਾਲ ਦੀ ਤਰ੍ਹਾਂ ਨਹੀਂ ਬਲ਼ਦੀ।+

  • ਯਿਰਮਿਯਾਹ 51:50
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 50 ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਤੁਰਦੇ ਜਾਓ, ਖੜ੍ਹੇ ਨਾ ਹੋਵੋ!+

      ਤੁਸੀਂ ਜਿਹੜੇ ਦੂਰ ਹੋ, ਯਹੋਵਾਹ ਨੂੰ ਯਾਦ ਕਰੋ

      ਅਤੇ ਤੁਸੀਂ ਆਪਣੇ ਮਨ ਵਿਚ ਯਰੂਸ਼ਲਮ ਨੂੰ ਯਾਦ ਕਰੋ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ