ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 49:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਅਦੋਮ ਬਾਰੇ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:

      “ਕੀ ਤੇਮਾਨ+ ਵਿੱਚੋਂ ਬੁੱਧ ਖ਼ਤਮ ਹੋ ਗਈ ਹੈ?

      ਕੀ ਗਿਆਨੀ ਵਧੀਆ ਸਲਾਹ ਦੇਣ ਦੇ ਕਾਬਲ ਨਹੀਂ ਰਹੇ?

      ਕੀ ਉਨ੍ਹਾਂ ਦੀ ਬੁੱਧ ਨਿਕੰਮੀ ਹੋ ਗਈ ਹੈ?

  • ਵਿਰਲਾਪ 4:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਹੇ ਸੀਯੋਨ ਦੀਏ ਧੀਏ, ਤੇਰੀ ਗ਼ਲਤੀ ਦੀ ਸਜ਼ਾ ਖ਼ਤਮ ਹੋ ਗਈ ਹੈ।

      ਉਹ ਤੈਨੂੰ ਦੁਬਾਰਾ ਗ਼ੁਲਾਮੀ ਵਿਚ ਨਹੀਂ ਭੇਜੇਗਾ।+

      ਪਰ ਹੇ ਅਦੋਮ ਦੀਏ ਧੀਏ, ਉਹ ਤੇਰੀ ਗ਼ਲਤੀ ਵੱਲ ਧਿਆਨ ਦੇਵੇਗਾ।

      ਤੇਰੇ ਪਾਪਾਂ ਦਾ ਪਰਦਾਫ਼ਾਸ਼ ਕਰੇਗਾ।+

  • ਹਿਜ਼ਕੀਏਲ 25:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਅਦੋਮ ਨੇ ਯਹੂਦਾਹ ਦੇ ਘਰਾਣੇ ਨਾਲ ਵੈਰ ਰੱਖਦਿਆਂ ਉਸ ਤੋਂ ਬਦਲਾ ਲਿਆ ਅਤੇ ਇਸ ਤਰ੍ਹਾਂ ਉਹ ਘੋਰ ਪਾਪ ਦਾ ਦੋਸ਼ੀ ਬਣਿਆ ਹੈ;+

  • ਓਬਦਯਾਹ 10-13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਆਪਣੇ ਭਰਾ ਯਾਕੂਬ ਉੱਤੇ ਢਾਹੇ ਜ਼ੁਲਮਾਂ ਕਰਕੇ,+

      ਤੂੰ ਸ਼ਰਮਸਾਰ ਹੋਵੇਂਗਾ+

      ਅਤੇ ਤੇਰਾ ਨਾਮੋ-ਨਿਸ਼ਾਨ ਹਮੇਸ਼ਾ ਲਈ ਮਿਟ ਜਾਵੇਗਾ।+

      11 ਉਸ ਦਿਨ ਜਦੋਂ ਤੂੰ ਇਕ ਪਾਸੇ ਖੜ੍ਹਾ ਸੀ,

      ਉਸ ਦਿਨ ਜਦੋਂ ਅਜਨਬੀਆਂ ਨੇ ਉਸ ਦੀ ਫ਼ੌਜ ਨੂੰ ਬੰਦੀ ਬਣਾ ਲਿਆ ਸੀ,+

      ਜਦੋਂ ਪਰਦੇਸੀਆਂ ਨੇ ਉਸ ਦੇ ਸ਼ਹਿਰ ਵਿਚ* ਆ ਕੇ ਯਰੂਸ਼ਲਮ ਉੱਤੇ ਗੁਣੇ ਪਾਏ ਸਨ,+

      ਤਦ ਤੂੰ ਵੀ ਉਨ੍ਹਾਂ ਵਰਗਾ ਹੀ ਸਲੂਕ ਕੀਤਾ ਸੀ।

      12 ਤੈਨੂੰ ਆਪਣੇ ਭਰਾ ਦੀ ਬਰਬਾਦੀ ਦੇ ਦਿਨ ਖ਼ੁਸ਼ ਨਹੀਂ ਸੀ ਹੋਣਾ ਚਾਹੀਦਾ,+

      ਤੈਨੂੰ ਯਹੂਦਾਹ ਦੇ ਲੋਕਾਂ ਦੇ ਨਾਸ਼ ਦੇ ਦਿਨ ਜਸ਼ਨ ਨਹੀਂ ਸੀ ਮਨਾਉਣਾ ਚਾਹੀਦਾ,+

      ਤੈਨੂੰ ਉਨ੍ਹਾਂ ਦੇ ਕਸ਼ਟ ਦੇ ਦਿਨ ਹੰਕਾਰ ਭਰੀਆਂ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ।

      13 ਤੈਨੂੰ ਮੇਰੇ ਲੋਕਾਂ ਦੀ ਤਬਾਹੀ ਦੇ ਦਿਨ ਸ਼ਹਿਰ ਵਿਚ* ਨਹੀਂ ਸੀ ਆਉਣਾ ਚਾਹੀਦਾ,+

      ਤੈਨੂੰ ਉਸ ਦੀ ਤਬਾਹੀ ਦੇ ਦਿਨ ਉਸ ਦੀ ਬਰਬਾਦੀ ʼਤੇ ਖ਼ੁਸ਼ ਨਹੀਂ ਸੀ ਹੋਣਾ ਚਾਹੀਦਾ,

      ਤੈਨੂੰ ਉਸ ਦੀ ਤਬਾਹੀ ਦੇ ਦਿਨ ਉਸ ਦੀ ਧਨ-ਦੌਲਤ ਨੂੰ ਹੱਥ ਨਹੀਂ ਸੀ ਲਾਉਣਾ ਚਾਹੀਦਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ