ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 27:41, 42
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 41 ਪਰ ਏਸਾਓ ਯਾਕੂਬ ਨਾਲ ਵੈਰ ਰੱਖਣ ਲੱਗ ਪਿਆ ਕਿਉਂਕਿ ਉਸ ਦੇ ਪਿਤਾ ਨੇ ਯਾਕੂਬ ਨੂੰ ਬਰਕਤ ਦਿੱਤੀ ਸੀ।+ ਏਸਾਓ ਆਪਣੇ ਮਨ ਵਿਚ ਕਹਿੰਦਾ ਰਿਹਾ: “ਪਿਤਾ ਜੀ ਨੇ ਤਾਂ ਹੁਣ ਜ਼ਿਆਦਾ ਦੇਰ ਜੀਉਂਦੇ ਨਹੀਂ ਰਹਿਣਾ।+ ਉਸ ਤੋਂ ਬਾਅਦ ਮੈਂ ਆਪਣੇ ਭਰਾ ਯਾਕੂਬ ਨੂੰ ਜਾਨੋਂ ਮਾਰ ਦੇਣਾ।” 42 ਜਦੋਂ ਏਸਾਓ ਦੀ ਇਹ ਗੱਲ ਰਿਬਕਾਹ ਨੂੰ ਦੱਸੀ ਗਈ, ਤਾਂ ਉਸ ਨੇ ਉਸੇ ਵੇਲੇ ਆਪਣੇ ਛੋਟੇ ਮੁੰਡੇ ਯਾਕੂਬ ਨੂੰ ਬੁਲਾ ਕੇ ਕਿਹਾ: “ਦੇਖ! ਤੇਰਾ ਭਰਾ ਏਸਾਓ ਆਪਣਾ ਬਦਲਾ ਲੈਣ ਲਈ ਤੈਨੂੰ ਮਾਰਨ ਬਾਰੇ ਸੋਚ ਰਿਹਾ।*

  • ਗਿਣਤੀ 20:20, 21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਫਿਰ ਵੀ ਉਸ ਨੇ ਕਿਹਾ: “ਨਹੀਂ, ਤੁਸੀਂ ਨਹੀਂ ਲੰਘ ਸਕਦੇ।”+ ਅਦੋਮ ਦਾ ਰਾਜਾ ਵੱਡੀ ਅਤੇ ਤਾਕਤਵਰ ਫ਼ੌਜ* ਲੈ ਕੇ ਇਜ਼ਰਾਈਲ ਨੂੰ ਰੋਕਣ ਆਇਆ। 21 ਇਸ ਤਰ੍ਹਾਂ ਅਦੋਮ ਦੇ ਰਾਜੇ ਨੇ ਇਜ਼ਰਾਈਲੀਆਂ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ; ਇਸ ਕਰਕੇ ਇਜ਼ਰਾਈਲੀ ਉੱਥੋਂ ਮੁੜ ਕੇ ਦੂਸਰੇ ਰਸਤਿਓਂ ਚਲੇ ਗਏ।+

  • ਜ਼ਬੂਰ 83:4-6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਉਹ ਕਹਿੰਦੇ ਹਨ: “ਆਓ ਅਸੀਂ ਉਨ੍ਹਾਂ ਦੀ ਕੌਮ ਨੂੰ ਮਿਟਾ ਦੇਈਏ+

      ਤਾਂਕਿ ਇਜ਼ਰਾਈਲ ਦਾ ਨਾਂ ਫਿਰ ਕਦੇ ਯਾਦ ਨਾ ਕੀਤਾ ਜਾਵੇ।”

       5 ਉਹ ਇਕ ਮਨ ਹੋ ਕੇ ਯੋਜਨਾ ਬਣਾਉਂਦੇ ਹਨ;

      ਉਨ੍ਹਾਂ ਨੇ ਤੇਰੇ ਨਾਲ ਲੜਨ ਲਈ ਗਠਜੋੜ* ਕੀਤਾ ਹੈ+​—

       6 ਅਦੋਮੀ, ਇਸਮਾਏਲੀ, ਹਗਰੀ+ ਅਤੇ ਮੋਆਬ,+

  • ਜ਼ਬੂਰ 137:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਹੇ ਯਹੋਵਾਹ, ਯਾਦ ਕਰ ਕਿ ਯਰੂਸ਼ਲਮ ਦੀ ਤਬਾਹੀ ਦੇ ਦਿਨ

      ਅਦੋਮੀਆਂ ਨੇ ਕੀ ਕਿਹਾ ਸੀ: “ਢਾਹ ਦਿਓ! ਇਸ ਨੂੰ ਨੀਂਹਾਂ ਸਣੇ ਢਾਹ ਦਿਓ!”+

  • ਯੋਏਲ 3:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਪਰ ਮਿਸਰ ਉਜਾੜ ਬਣ ਜਾਵੇਗਾ+

      ਅਤੇ ਅਦੋਮ ਵੀਰਾਨ ਉਜਾੜ ਬਣ ਜਾਵੇਗਾ+

      ਕਿਉਂਕਿ ਉਨ੍ਹਾਂ ਨੇ ਯਹੂਦਾਹ ਦੇ ਲੋਕਾਂ ʼਤੇ ਜ਼ੁਲਮ ਢਾਹਿਆ+

      ਅਤੇ ਉਨ੍ਹਾਂ ਦੇ ਦੇਸ਼ ਵਿਚ ਨਿਰਦੋਸ਼ਾਂ ਦਾ ਖ਼ੂਨ ਵਹਾਇਆ।+

  • ਆਮੋਸ 1:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਯਹੋਵਾਹ ਇਹ ਕਹਿੰਦਾ ਹੈ,

      ‘ਅਦੋਮ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ

      ਕਿਉਂਕਿ ਉਸ ਨੇ ਤਲਵਾਰ ਲੈ ਕੇ ਆਪਣੇ ਭਰਾ ਦਾ ਪਿੱਛਾ ਕੀਤਾ+

      ਅਤੇ ਉਸ ʼਤੇ ਰਹਿਮ ਕਰਨ ਤੋਂ ਇਨਕਾਰ ਕੀਤਾ;

      ਉਹ ਗੁੱਸੇ ਵਿਚ ਆ ਕੇ ਬੇਰਹਿਮੀ ਨਾਲ ਉਨ੍ਹਾਂ ਨੂੰ ਪਾੜਦਾ ਹੈ

      ਅਤੇ ਉਨ੍ਹਾਂ ʼਤੇ ਉਸ ਦਾ ਕ੍ਰੋਧ ਹਮੇਸ਼ਾ ਰਹਿੰਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ