ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 15:1-5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਹੇ ਯਹੋਵਾਹ, ਕੌਣ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ?

      ਕੌਣ ਤੇਰੇ ਪਵਿੱਤਰ ਪਹਾੜ ʼਤੇ ਵੱਸ ਸਕਦਾ?+

       2 ਉਹੀ ਜਿਹੜਾ ਬੇਦਾਗ਼ ਜ਼ਿੰਦਗੀ ਜੀਉਂਦਾ ਹੈ,*+

      ਸਹੀ ਕੰਮ ਕਰਦਾ ਹੈ+

      ਅਤੇ ਦਿਲੋਂ ਸੱਚ ਬੋਲਦਾ ਹੈ।+

       3 ਉਹ ਦੂਜਿਆਂ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਨਹੀਂ ਕਰਦਾ,+

      ਉਹ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਦਾ+

      ਅਤੇ ਉਹ ਆਪਣੇ ਦੋਸਤਾਂ ਦਾ ਨਾਂ ਖ਼ਰਾਬ ਨਹੀਂ ਕਰਦਾ।*+

       4 ਉਹ ਨੀਚ ਇਨਸਾਨ ਤੋਂ ਦੂਰ ਰਹਿੰਦਾ ਹੈ,+

      ਪਰ ਉਹ ਯਹੋਵਾਹ ਤੋਂ ਡਰਨ ਵਾਲਿਆਂ ਦਾ ਆਦਰ ਕਰਦਾ ਹੈ।

      ਉਹ ਆਪਣੇ ਵਾਅਦੇ* ਤੋਂ ਮੁੱਕਰਦਾ ਨਹੀਂ, ਭਾਵੇਂ ਉਸ ਨੂੰ ਘਾਟਾ ਹੀ ਕਿਉਂ ਨਾ ਸਹਿਣਾ ਪਵੇ।+

       5 ਉਹ ਵਿਆਜ ʼਤੇ ਪੈਸੇ ਉਧਾਰ ਨਹੀਂ ਦਿੰਦਾ+

      ਅਤੇ ਉਹ ਬੇਕਸੂਰ ਨੂੰ ਫਸਾਉਣ ਲਈ ਰਿਸ਼ਵਤ ਨਹੀਂ ਲੈਂਦਾ।+

      ਅਜਿਹੇ ਇਨਸਾਨ ਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।*+

  • ਜ਼ਬੂਰ 27:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਮੈਂ ਯਹੋਵਾਹ ਤੋਂ ਇਕ ਚੀਜ਼ ਮੰਗੀ ਹੈ

      ​—ਮੇਰੀ ਇਹ ਦਿਲੀ ਖ਼ਾਹਸ਼ ਹੈ​—

      ਕਿ ਮੈਂ ਆਪਣੀ ਸਾਰੀ ਉਮਰ ਯਹੋਵਾਹ ਦੇ ਘਰ ਵੱਸਾਂ+

      ਤਾਂਕਿ ਮੈਂ ਦੇਖਾਂ ਕਿ ਯਹੋਵਾਹ ਕਿੰਨਾ ਚੰਗਾ* ਹੈ

      ਅਤੇ ਮੈਂ ਉਸ ਦੇ ਮੰਦਰ* ਨੂੰ ਖ਼ੁਸ਼ੀ-ਖ਼ੁਸ਼ੀ ਤੱਕਾਂ।*+

  • ਜ਼ਬੂਰ 65:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂ

      ਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।+

      ਅਸੀਂ ਤੇਰੇ ਘਰ, ਹਾਂ, ਤੇਰੇ ਪਵਿੱਤਰ ਮੰਦਰ+ ਦੀਆਂ ਉੱਤਮ ਚੀਜ਼ਾਂ ਨਾਲ ਸੰਤੁਸ਼ਟ ਹੋਵਾਂਗੇ।+

  • ਜ਼ਬੂਰ 122:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 122 ਮੈਂ ਬਹੁਤ ਖ਼ੁਸ਼ ਹੋਇਆ ਜਦੋਂ ਉਨ੍ਹਾਂ ਨੇ ਮੈਨੂੰ ਕਿਹਾ:

      “ਆਓ ਆਪਾਂ ਯਹੋਵਾਹ ਦੇ ਘਰ ਚਲੀਏ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ