17 ਇਜ਼ਰਾਈਲ ਦਾ ਚਾਨਣ+ ਅੱਗ ਬਣ ਜਾਵੇਗਾ+
ਅਤੇ ਉਸ ਦਾ ਪਵਿੱਤਰ ਪਰਮੇਸ਼ੁਰ ਇਕ ਲਾਟ;
ਉਹ ਮੱਚ ਉੱਠੇਗੀ ਅਤੇ ਉਸ ਦੀਆਂ ਜੰਗਲੀ-ਬੂਟੀਆਂ ਅਤੇ ਕੰਡਿਆਲ਼ੀਆਂ ਝਾੜੀਆਂ ਨੂੰ ਇਕ ਦਿਨ ਵਿਚ ਹੀ ਭਸਮ ਕਰ ਦੇਵੇਗੀ।
18 ਉਹ ਉਸ ਦੇ ਜੰਗਲ ਅਤੇ ਉਸ ਦੇ ਫਲਾਂ ਦੇ ਬਾਗ਼ ਦੀ ਸ਼ਾਨ ਨੂੰ ਪੂਰੀ ਤਰ੍ਹਾਂ ਮਿਟਾ ਦੇਵੇਗਾ;
ਇਹ ਸ਼ਾਨ ਇਵੇਂ ਹੋ ਜਾਵੇਗੀ ਜਿਵੇਂ ਕਿਸੇ ਰੋਗੀ ਦਾ ਸਰੀਰ ਨਸ਼ਟ ਹੁੰਦਾ ਜਾਂਦਾ ਹੈ।+