-
1 ਸਮੂਏਲ 19:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਲਈ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਅੱਗੇ ਦਾਊਦ ਦੀ ਤਾਰੀਫ਼ ਕੀਤੀ।+ ਉਸ ਨੇ ਉਸ ਨੂੰ ਕਿਹਾ: “ਰਾਜਾ ਆਪਣੇ ਸੇਵਕ ਦਾਊਦ ਖ਼ਿਲਾਫ਼ ਪਾਪ ਨਾ ਕਰੇ ਕਿਉਂਕਿ ਉਸ ਨੇ ਤੇਰੇ ਖ਼ਿਲਾਫ਼ ਕੋਈ ਪਾਪ ਨਹੀਂ ਕੀਤਾ, ਸਗੋਂ ਉਸ ਨੇ ਹਮੇਸ਼ਾ ਤੇਰੇ ਫ਼ਾਇਦੇ ਲਈ ਹੀ ਕੰਮ ਕੀਤਾ ਹੈ। 5 ਉਸ ਨੇ ਫਲਿਸਤੀ ਨੂੰ ਮਾਰਨ ਲਈ ਆਪਣੀ ਜਾਨ ਖ਼ਤਰੇ ਵਿਚ ਪਾਈ*+ ਜਿਸ ਕਰਕੇ ਯਹੋਵਾਹ ਨੇ ਸਾਰੇ ਇਜ਼ਰਾਈਲ ਨੂੰ ਵੱਡੀ ਜਿੱਤ ਦਿਵਾਈ।* ਤੂੰ ਇਹ ਆਪਣੀ ਅੱਖੀਂ ਦੇਖਿਆ ਸੀ ਤੇ ਬਹੁਤ ਖ਼ੁਸ਼ ਹੋਇਆ ਸੀ। ਤਾਂ ਫਿਰ, ਤੂੰ ਕਿਉਂ ਬਿਨਾਂ ਵਜ੍ਹਾ ਦਾਊਦ ਨੂੰ ਜਾਨੋਂ ਮਾਰਨਾ ਚਾਹੁੰਦਾ ਹੈਂ ਤੇ ਕਿਉਂ ਉਸ ਬੇਕਸੂਰ ਦਾ ਖ਼ੂਨ ਵਹਾ ਕੇ ਪਾਪ ਕਰਨਾ ਚਾਹੁੰਦਾ ਹੈਂ?”+
-
-
ਯਿਰਮਿਯਾਹ 18:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਕੀ ਭਲਾਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ?
ਉਨ੍ਹਾਂ ਨੇ ਮੇਰੀ ਜਾਨ ਲੈਣ ਲਈ ਟੋਆ ਪੁੱਟਿਆ ਹੈ।+
ਯਾਦ ਕਰ ਕਿ ਮੈਂ ਤੇਰੇ ਸਾਮ੍ਹਣੇ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕੀਤੀਆਂ ਸਨ
ਤਾਂਕਿ ਉਨ੍ਹਾਂ ʼਤੇ ਤੇਰਾ ਕ੍ਰੋਧ ਨਾ ਭੜਕੇ।
-