4 ਉਸ ਨੇ ਆਪਣੇ ਬੰਦਿਆਂ ਨੂੰ ਹੁਕਮ ਦਿੱਤਾ: “ਤੁਸੀਂ ਮੇਰੇ ਸੁਆਮੀ ਏਸਾਓ ਨੂੰ ਕਹਿਣਾ, ‘ਤੇਰਾ ਦਾਸ ਯਾਕੂਬ ਕਹਿੰਦਾ ਹੈ: “ਮੈਂ ਲੰਬੇ ਸਮੇਂ ਤਕ ਲਾਬਾਨ ਨਾਲ ਰਿਹਾ।+ 5 ਹੁਣ ਮੇਰੇ ਕੋਲ ਬਲਦ, ਗਧੇ, ਭੇਡਾਂ ਅਤੇ ਨੌਕਰ-ਨੌਕਰਾਣੀਆਂ ਹਨ।+ ਮੈਂ ਆਪਣੇ ਸੁਆਮੀ ਨੂੰ ਆਪਣੇ ਆਉਣ ਦੀ ਖ਼ਬਰ ਦੇ ਰਿਹਾ ਹਾਂ। ਕਿਰਪਾ ਕਰ ਕੇ ਮੇਰੇ ʼਤੇ ਮਿਹਰ ਕਰੀਂ।”’”