-
ਨਿਆਈਆਂ 13:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ: “ਅਸੀਂ ਹੁਣ ਪੱਕਾ ਮਰ ਜਾਣਾ ਕਿਉਂਕਿ ਆਪਾਂ ਪਰਮੇਸ਼ੁਰ ਨੂੰ ਦੇਖ ਲਿਆ ਹੈ।”+ 23 ਪਰ ਉਸ ਦੀ ਪਤਨੀ ਨੇ ਉਸ ਨੂੰ ਕਿਹਾ: “ਜੇ ਯਹੋਵਾਹ ਸਾਨੂੰ ਮਾਰਨਾ ਹੀ ਚਾਹੁੰਦਾ ਸੀ, ਤਾਂ ਉਸ ਨੇ ਸਾਡੇ ਹੱਥੋਂ ਹੋਮ-ਬਲ਼ੀ ਤੇ ਅਨਾਜ ਦਾ ਚੜ੍ਹਾਵਾ ਕਬੂਲ ਨਹੀਂ ਸੀ ਕਰਨਾ,+ ਉਸ ਨੇ ਸਾਨੂੰ ਇਹ ਸਭ ਨਹੀਂ ਦਿਖਾਉਣਾ ਸੀ ਅਤੇ ਨਾ ਹੀ ਸਾਨੂੰ ਇਹ ਗੱਲਾਂ ਦੱਸਣੀਆਂ ਸਨ।”
-
-
1 ਸਮੂਏਲ 25:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਜਦੋਂ ਯਹੋਵਾਹ ਮੇਰੇ ਪ੍ਰਭੂ ਲਈ ਉਹ ਸਾਰੇ ਚੰਗੇ ਕੰਮ ਕਰੇਗਾ ਜਿਨ੍ਹਾਂ ਦਾ ਉਸ ਨੇ ਵਾਅਦਾ ਕੀਤਾ ਹੈ ਅਤੇ ਤੈਨੂੰ ਇਜ਼ਰਾਈਲ ਉੱਤੇ ਆਗੂ ਠਹਿਰਾਵੇਗਾ,+ 31 ਤਾਂ ਹੇ ਪ੍ਰਭੂ, ਤੇਰਾ ਦਿਲ ਤੈਨੂੰ ਫਿਟਕਾਰੇਗਾ ਨਹੀਂ ਤੇ ਨਾ ਹੀ ਤੂੰ ਮਨ ਵਿਚ ਪਛਤਾਵੇਂਗਾ* ਕਿ ਤੂੰ ਬਿਨਾਂ ਵਜ੍ਹਾ ਖ਼ੂਨ ਵਹਾਇਆ ਅਤੇ ਆਪਣੇ ਹੱਥੀਂ ਬਦਲਾ ਲਿਆ।*+ ਜਦੋਂ ਯਹੋਵਾਹ ਮੇਰੇ ਪ੍ਰਭੂ ਉੱਤੇ ਬਰਕਤਾਂ ਵਰ੍ਹਾਵੇਗਾ, ਤਾਂ ਆਪਣੀ ਇਸ ਦਾਸੀ ਨੂੰ ਯਾਦ ਕਰੀਂ।”
-
-
ਅਸਤਰ 5:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਜੇ ਮੇਰੇ ʼਤੇ ਰਾਜੇ ਦੀ ਮਿਹਰ ਹੈ ਅਤੇ ਜੇ ਰਾਜੇ ਨੂੰ ਮੇਰੀ ਫ਼ਰਿਆਦ ਚੰਗੀ ਲੱਗੇ ਤੇ ਇਸ ਨੂੰ ਪੂਰਾ ਕਰਨਾ ਚਾਹੇ, ਤਾਂ ਰਾਜਾ ਅਤੇ ਹਾਮਾਨ ਕੱਲ੍ਹ ਨੂੰ ਦਾਅਵਤ ਵਿਚ ਆਉਣ ਜੋ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ ਅਤੇ ਮੈਂ ਕੱਲ੍ਹ ਦੱਸਾਂਗੀ ਕਿ ਮੈਂ ਕੀ ਚਾਹੁੰਦੀ ਹਾਂ।”
-
-
ਤੀਤੁਸ 2:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਇਸੇ ਤਰ੍ਹਾਂ, ਸਿਆਣੀ ਉਮਰ ਦੀਆਂ ਭੈਣਾਂ ਦਾ ਰਵੱਈਆ ਅਜਿਹਾ ਹੋਵੇ ਜੋ ਭਗਤੀ ਕਰਨ ਵਾਲੇ ਲੋਕਾਂ ਨੂੰ ਸ਼ੋਭਾ ਦਿੰਦਾ ਹੈ ਅਤੇ ਉਹ ਦੂਸਰਿਆਂ ਨੂੰ ਬਦਨਾਮ ਨਾ ਕਰਨ, ਹੱਦੋਂ ਵੱਧ ਦਾਖਰਸ ਪੀਣ ਦੀਆਂ ਆਦੀ ਨਾ ਹੋਣ ਅਤੇ ਦੂਜਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ
-