-
2 ਸਮੂਏਲ 12:9-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਤਾਂ ਫਿਰ, ਤੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕਰ ਕੇ ਉਸ ਦੇ ਬਚਨ ਨੂੰ ਤੁੱਛ ਕਿਉਂ ਸਮਝਿਆ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਵੱਢ ਸੁੱਟਿਆ!+ ਤੂੰ ਅੰਮੋਨੀਆਂ ਦੀ ਤਲਵਾਰ ਨਾਲ ਉਸ ਨੂੰ ਕਤਲ ਕਰਾਉਣ ਤੋਂ ਬਾਅਦ+ ਉਸ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ।+ 10 ਹੁਣ ਤੇਰੇ ਆਪਣੇ ਘਰ ਤੋਂ ਕਦੇ ਤਲਵਾਰ ਨਹੀਂ ਹਟੇਗੀ+ ਕਿਉਂਕਿ ਤੂੰ ਹਿੱਤੀ ਊਰੀਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ ਤੇ ਇਸ ਤਰ੍ਹਾਂ ਕਰ ਕੇ ਮੈਨੂੰ ਤੁੱਛ ਸਮਝਿਆ।’ 11 ਯਹੋਵਾਹ ਇਹ ਕਹਿੰਦਾ ਹੈ: ‘ਮੈਂ ਤੇਰੇ ਹੀ ਘਰੋਂ ਤੇਰੇ ʼਤੇ ਬਿਪਤਾ ਲਿਆਵਾਂਗਾ;+ ਅਤੇ ਮੈਂ ਤੇਰੀਆਂ ਨਜ਼ਰਾਂ ਸਾਮ੍ਹਣੇ ਤੇਰੀਆਂ ਪਤਨੀਆਂ ਨੂੰ ਲੈ ਕੇ ਕਿਸੇ ਦੂਜੇ ਆਦਮੀ* ਨੂੰ ਦੇ ਦਿਆਂਗਾ+ ਅਤੇ ਉਹ ਦਿਨ-ਦਿਹਾੜੇ ਤੇਰੀਆਂ ਪਤਨੀਆਂ ਨਾਲ ਸੰਬੰਧ ਬਣਾਵੇਗਾ।+
-