- 
	                        
            
            ਗਿਣਤੀ 27:12-14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        12 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਇਸ ਅਬਾਰੀਮ ਪਹਾੜ ʼਤੇ ਜਾਹ+ ਅਤੇ ਉੱਥੋਂ ਉਹ ਦੇਸ਼ ਦੇਖ ਜੋ ਮੈਂ ਇਜ਼ਰਾਈਲੀਆਂ ਨੂੰ ਦਿਆਂਗਾ।+ 13 ਉਹ ਦੇਸ਼ ਦੇਖ ਲੈਣ ਤੋਂ ਬਾਅਦ ਤੂੰ ਆਪਣੇ ਭਰਾ ਹਾਰੂਨ ਵਾਂਗ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ*+ 14 ਕਿਉਂਕਿ ਜਦੋਂ ਸਿਨ ਦੀ ਉਜਾੜ ਵਿਚ ਮੰਡਲੀ ਨੇ ਮੇਰੇ ਨਾਲ ਝਗੜਾ ਕੀਤਾ ਸੀ, ਤਾਂ ਤੁਸੀਂ ਦੋਵਾਂ ਨੇ ਮਰੀਬਾਹ ਦੇ ਪਾਣੀਆਂ ਦੇ ਸੰਬੰਧ ਵਿਚ ਮੇਰੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ ਅਤੇ ਉਨ੍ਹਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+ (ਮਰੀਬਾਹ ਦੇ ਪਾਣੀ+ ਸਿਨ ਦੀ ਉਜਾੜ+ ਵਿਚ ਕਾਦੇਸ਼+ ਵਿਚ ਹਨ।)” 
 
- 
                                        
- 
	                        
            
            ਬਿਵਸਥਾ ਸਾਰ 1:37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        37 (ਤੁਹਾਡੇ ਕਰਕੇ ਯਹੋਵਾਹ ਮੇਰੇ ਨਾਲ ਵੀ ਗੁੱਸੇ ਹੋ ਗਿਆ ਅਤੇ ਉਸ ਨੇ ਕਿਹਾ, “ਤੂੰ ਵੀ ਉਸ ਦੇਸ਼ ਵਿਚ ਨਹੀਂ ਜਾਵੇਂਗਾ।+ 
 
- 
                                        
- 
	                        
            
            ਬਿਵਸਥਾ ਸਾਰ 3:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        26 ਪਰ ਯਹੋਵਾਹ ਅਜੇ ਵੀ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ+ ਅਤੇ ਉਸ ਨੇ ਮੇਰੀ ਗੱਲ ਨਹੀਂ ਸੁਣੀ। ਇਸ ਦੀ ਬਜਾਇ, ਯਹੋਵਾਹ ਨੇ ਮੈਨੂੰ ਕਿਹਾ, ‘ਬੱਸ! ਬਹੁਤ ਹੋ ਗਿਆ। ਮੇਰੇ ਨਾਲ ਦੁਬਾਰਾ ਇਸ ਬਾਰੇ ਕਦੇ ਗੱਲ ਨਾ ਕਰੀਂ। 
 
-