-
ਸ੍ਰੇਸ਼ਟ ਗੀਤ 4:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਹੇ ਮੇਰੀ ਜਾਨ, ਤੂੰ ਕਿੰਨੀ ਹਸੀਨ ਹੈਂ!
ਤੂੰ ਬਹੁਤ ਖ਼ੂਬਸੂਰਤ ਹੈਂ।
ਘੁੰਡ ਵਿਚ ਤੇਰੀਆਂ ਅੱਖਾਂ ਘੁੱਗੀ ਦੀਆਂ ਅੱਖਾਂ ਵਰਗੀਆਂ ਹਨ।
ਤੇਰੇ ਵਾਲ਼ ਗਿਲਆਦ ਦੇ ਪਹਾੜਾਂ ਤੋਂ ਉੱਤਰ ਰਹੀਆਂ
ਬੱਕਰੀਆਂ ਦੇ ਇੱਜੜ ਵਰਗੇ ਹਨ।+
2 ਤੇਰੇ ਦੰਦ ਹੁਣੇ-ਹੁਣੇ ਮੁੰਨ੍ਹੀਆਂ ਗਈਆਂ ਭੇਡਾਂ ਦੇ ਇੱਜੜ ਵਾਂਗ ਹਨ
ਜੋ ਨਹਾ ਕੇ ਉਤਾਂਹ ਆਈਆਂ ਹਨ,
ਉਨ੍ਹਾਂ ਸਾਰੀਆਂ ਦੇ ਜੌੜੇ ਹਨ,
ਉਨ੍ਹਾਂ ਵਿੱਚੋਂ ਕਿਸੇ ਦਾ ਇਕ ਵੀ ਨਹੀਂ ਗੁਆਚਾ।
3 ਤੇਰੇ ਬੁੱਲ੍ਹ ਸੁਰਖ਼ ਲਾਲ ਧਾਗੇ ਵਰਗੇ ਹਨ,
ਤੇਰੀ ਜ਼ਬਾਨ ਮਿੱਠੀ ਹੈ।
ਘੁੰਡ ਵਿਚ ਤੇਰੀਆਂ ਗੱਲ੍ਹਾਂ*
ਅਨਾਰ ਦੀ ਫਾੜੀ ਵਰਗੀਆਂ ਹਨ।
-