5 “ਆਪਣੀਆਂ ਨਜ਼ਰਾਂ+ ਮੇਰੇ ਤੋਂ ਹਟਾ ਲੈ,
ਇਹ ਮੈਨੂੰ ਬੇਤਾਬ ਕਰ ਦਿੰਦੀਆਂ ਹਨ।
ਤੇਰੇ ਵਾਲ਼ ਗਿਲਆਦ ਦੀਆਂ ਢਲਾਣਾਂ ਤੋਂ ਉਤਰ ਰਹੀਆਂ
ਬੱਕਰੀਆਂ ਦੇ ਇੱਜੜ ਵਰਗੇ ਹਨ।+
6 ਤੇਰੇ ਦੰਦ ਭੇਡਾਂ ਦੇ ਇੱਜੜ ਵਾਂਗ ਹਨ
ਜੋ ਨਹਾ ਕੇ ਉਤਾਂਹ ਆਈਆਂ ਹਨ,
ਉਨ੍ਹਾਂ ਸਾਰੀਆਂ ਦੇ ਜੌੜੇ ਹਨ,
ਉਨ੍ਹਾਂ ਵਿੱਚੋਂ ਕਿਸੇ ਦਾ ਇਕ ਵੀ ਨਹੀਂ ਗੁਆਚਾ।
7 ਘੁੰਡ ਵਿਚ ਤੇਰੀਆਂ ਗੱਲ੍ਹਾਂ
ਅਨਾਰ ਦੀ ਫਾੜੀ ਵਰਗੀਆਂ ਹਨ।