2 “ਕੌਮਾਂ ਵਿਚ ਇਸ ਦਾ ਐਲਾਨ ਕਰੋ ਅਤੇ ਦੱਸੋ।
ਝੰਡਾ ਖੜ੍ਹਾ ਕਰੋ ਅਤੇ ਇਸ ਬਾਰੇ ਦੱਸੋ।
ਕੁਝ ਵੀ ਨਾ ਲੁਕਾਓ!
ਕਹੋ, ‘ਬਾਬਲ ਉੱਤੇ ਕਬਜ਼ਾ ਕਰ ਲਿਆ ਗਿਆ ਹੈ।+
ਬੇਲ ਦੇਵਤੇ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+
ਮਰੋਦਕ ਦੇਵਤਾ ਡਰ ਗਿਆ ਹੈ।
ਉਸ ਦੀਆਂ ਮੂਰਤਾਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।
ਉਸ ਦੀਆਂ ਘਿਣਾਉਣੀਆਂ ਮੂਰਤਾਂ ਡਰ ਗਈਆਂ ਹਨ’