-
ਯਸਾਯਾਹ 65:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:
“ਦੇਖੋ! ਮੇਰੇ ਸੇਵਕ ਖਾਣਗੇ, ਪਰ ਤੁਸੀਂ ਭੁੱਖੇ ਰਹੋਗੇ।+
ਦੇਖੋ! ਮੇਰੇ ਸੇਵਕ ਪੀਣਗੇ,+ ਪਰ ਤੁਸੀਂ ਪਿਆਸੇ ਰਹੋਗੇ।
ਦੇਖੋ! ਮੇਰੇ ਸੇਵਕ ਜਸ਼ਨ ਮਨਾਉਣਗੇ,+ ਪਰ ਤੁਸੀਂ ਸ਼ਰਮਿੰਦਾ ਹੋਵੋਗੇ।+
14 ਦੇਖੋ! ਮੇਰੇ ਸੇਵਕ ਉੱਚੀ-ਉੱਚੀ ਜੈਕਾਰੇ ਲਾਉਣਗੇ ਕਿਉਂਕਿ ਉਨ੍ਹਾਂ ਦਾ ਦਿਲ ਖ਼ੁਸ਼ ਹੋਵੇਗਾ,
ਪਰ ਤੁਸੀਂ ਦੁਖੀ ਦਿਲ ਕਰਕੇ ਚਿੱਲਾਓਗੇ
ਅਤੇ ਟੁੱਟੇ ਹੋਏ ਮਨ ਕਰਕੇ ਰੋਵੋ-ਕੁਰਲਾਵੋਗੇ।
-
-
ਯਿਰਮਿਯਾਹ 17:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਹੇ ਯਹੋਵਾਹ, ਇਜ਼ਰਾਈਲ ਦੀ ਆਸ,
ਜਿਹੜੇ ਤੈਨੂੰ ਛੱਡ ਦਿੰਦੇ ਹਨ, ਉਹ ਸਾਰੇ ਸ਼ਰਮਿੰਦੇ ਕੀਤੇ ਜਾਣਗੇ।
-
-
ਯਿਰਮਿਯਾਹ 17:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਮੈਨੂੰ ਸਤਾਉਣ ਵਾਲੇ ਸ਼ਰਮਿੰਦੇ ਕੀਤੇ ਜਾਣ,+
ਪਰ ਤੂੰ ਮੈਨੂੰ ਸ਼ਰਮਿੰਦਾ ਨਾ ਹੋਣ ਦੇਈਂ।
ਉਨ੍ਹਾਂ ਉੱਤੇ ਡਰ ਹਾਵੀ ਹੋ ਜਾਵੇ,
ਪਰ ਤੂੰ ਮੇਰੇ ਉੱਤੇ ਡਰ ਹਾਵੀ ਨਾ ਹੋਣ ਦੇਈਂ।
-