ਯਸਾਯਾਹ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯੱਸੀ ਦੇ ਮੁੱਢ ਵਿੱਚੋਂ ਇਕ ਸ਼ਾਖ਼ ਨਿਕਲੇਗੀ+ਅਤੇ ਉਸ ਦੀਆਂ ਜੜ੍ਹਾਂ ਵਿੱਚੋਂ ਫੁੱਟੀ ਇਕ ਟਾਹਣੀ+ ਫਲ ਪੈਦਾ ਕਰੇਗੀ। ਯਸਾਯਾਹ 11:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਬਿਨਾਂ ਪੱਖਪਾਤ ਕੀਤਿਆਂ ਗ਼ਰੀਬਾਂ ਦਾ ਨਿਆਂ ਕਰੇਗਾ,ਉਹ ਧਰਤੀ ਦੇ ਹਲੀਮ* ਲੋਕਾਂ ਦੀ ਖ਼ਾਤਰ ਸੱਚਾਈ ਅਨੁਸਾਰ ਤਾੜਨਾ ਦੇਵੇਗਾ। ਉਹ ਆਪਣੇ ਮੂੰਹ ਦੇ ਡੰਡੇ ਨਾਲ ਧਰਤੀ ਨੂੰ ਮਾਰੇਗਾ+ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ।+ ਯਿਰਮਿਯਾਹ 23:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਕਹਿੰਦਾ ਹੈ: “ਦੇਖੋ, ਉਹ ਦਿਨ ਆ ਰਹੇ ਹਨ ਜਦੋਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ।*+ ਇਕ ਰਾਜਾ ਰਾਜ ਕਰੇਗਾ+ ਅਤੇ ਡੂੰਘੀ ਸਮਝ ਤੋਂ ਕੰਮ ਲਵੇਗਾ ਅਤੇ ਦੇਸ਼ ਵਿਚ ਨਿਆਂ ਅਤੇ ਧਰਮੀ ਅਸੂਲਾਂ ਮੁਤਾਬਕ ਚੱਲੇਗਾ।+ ਇਬਰਾਨੀਆਂ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਤੈਨੂੰ ਧਾਰਮਿਕਤਾ* ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਹੈ। ਇਸੇ ਕਰਕੇ ਪਰਮੇਸ਼ੁਰ ਨੇ, ਹਾਂ ਤੇਰੇ ਪਰਮੇਸ਼ੁਰ ਨੇ ਤੇਰੇ ਸਿਰ ਉੱਤੇ ਤੇਲ ਪਾ ਕੇ ਤੈਨੂੰ ਨਿਯੁਕਤ ਕੀਤਾ ਹੈ+ ਅਤੇ ਤੈਨੂੰ ਤੇਰੇ ਸਾਥੀਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੱਤੀ ਹੈ।”+
4 ਉਹ ਬਿਨਾਂ ਪੱਖਪਾਤ ਕੀਤਿਆਂ ਗ਼ਰੀਬਾਂ ਦਾ ਨਿਆਂ ਕਰੇਗਾ,ਉਹ ਧਰਤੀ ਦੇ ਹਲੀਮ* ਲੋਕਾਂ ਦੀ ਖ਼ਾਤਰ ਸੱਚਾਈ ਅਨੁਸਾਰ ਤਾੜਨਾ ਦੇਵੇਗਾ। ਉਹ ਆਪਣੇ ਮੂੰਹ ਦੇ ਡੰਡੇ ਨਾਲ ਧਰਤੀ ਨੂੰ ਮਾਰੇਗਾ+ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ।+
5 ਯਹੋਵਾਹ ਕਹਿੰਦਾ ਹੈ: “ਦੇਖੋ, ਉਹ ਦਿਨ ਆ ਰਹੇ ਹਨ ਜਦੋਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ।*+ ਇਕ ਰਾਜਾ ਰਾਜ ਕਰੇਗਾ+ ਅਤੇ ਡੂੰਘੀ ਸਮਝ ਤੋਂ ਕੰਮ ਲਵੇਗਾ ਅਤੇ ਦੇਸ਼ ਵਿਚ ਨਿਆਂ ਅਤੇ ਧਰਮੀ ਅਸੂਲਾਂ ਮੁਤਾਬਕ ਚੱਲੇਗਾ।+
9 ਤੈਨੂੰ ਧਾਰਮਿਕਤਾ* ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਹੈ। ਇਸੇ ਕਰਕੇ ਪਰਮੇਸ਼ੁਰ ਨੇ, ਹਾਂ ਤੇਰੇ ਪਰਮੇਸ਼ੁਰ ਨੇ ਤੇਰੇ ਸਿਰ ਉੱਤੇ ਤੇਲ ਪਾ ਕੇ ਤੈਨੂੰ ਨਿਯੁਕਤ ਕੀਤਾ ਹੈ+ ਅਤੇ ਤੈਨੂੰ ਤੇਰੇ ਸਾਥੀਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੱਤੀ ਹੈ।”+