6 “ਪਰ ਹੇ ਮਨੁੱਖ ਦੇ ਪੁੱਤਰ, ਤੂੰ ਉਨ੍ਹਾਂ ਤੋਂ ਨਾ ਡਰੀਂ+ ਅਤੇ ਨਾ ਹੀ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਘਬਰਾਈਂ, ਭਾਵੇਂ ਕਿ ਤੂੰ ਕੰਡਿਆਂ ਅਤੇ ਕੰਡਿਆਲ਼ੀਆਂ ਝਾੜੀਆਂ ਨਾਲ ਘਿਰਿਆ ਹੋਇਆ ਹੈਂ+ ਅਤੇ ਬਿੱਛੂਆਂ ਦੇ ਵਿਚਕਾਰ ਰਹਿੰਦਾ ਹੈਂ। ਉਨ੍ਹਾਂ ਦੀਆਂ ਗੱਲਾਂ ਤੋਂ ਨਾ ਡਰੀਂ+ ਅਤੇ ਉਨ੍ਹਾਂ ਦੇ ਚਿਹਰੇ ਦੇਖ ਕੇ ਖ਼ੌਫ਼ ਨਾ ਖਾਈਂ+ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।