-
ਯਿਰਮਿਯਾਹ 44:12-14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਮੈਂ ਯਹੂਦਾਹ ਦੇ ਬਾਕੀ ਬਚੇ ਲੋਕਾਂ ਨੂੰ ਫੜ ਲਵਾਂਗਾ ਜਿਨ੍ਹਾਂ ਨੇ ਮਿਸਰ ਵਿਚ ਜਾ ਕੇ ਵੱਸਣ ਦਾ ਪੱਕਾ ਮਨ ਬਣਾਇਆ ਹੋਇਆ ਸੀ। ਉਹ ਸਾਰੇ ਮਿਸਰ ਵਿਚ ਮਰ ਜਾਣਗੇ।+ ਉਹ ਤਲਵਾਰ ਅਤੇ ਕਾਲ਼ ਨਾਲ ਮਰਨਗੇ, ਹਾਂ, ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਤਲਵਾਰ ਅਤੇ ਕਾਲ਼ ਨਾਲ ਮਰ ਜਾਣਗੇ। ਉਨ੍ਹਾਂ ਨੂੰ ਸਰਾਪ ਦਿੱਤਾ ਜਾਵੇਗਾ, ਉਨ੍ਹਾਂ ਦਾ ਹਾਲ ਦੇਖ ਕੇ ਲੋਕ ਖ਼ੌਫ਼ ਖਾਣਗੇ, ਉਨ੍ਹਾਂ ਨੂੰ ਬਦਦੁਆਵਾਂ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਵੇਗਾ।+ 13 ਮੈਂ ਮਿਸਰ ਵਿਚ ਵੱਸਦੇ ਲੋਕਾਂ ਨੂੰ ਸਜ਼ਾ ਦਿਆਂਗਾ, ਜਿਵੇਂ ਮੈਂ ਯਰੂਸ਼ਲਮ ਨੂੰ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਸਜ਼ਾ ਦਿੱਤੀ ਸੀ।+ 14 ਯਹੂਦਾਹ ਦੇ ਜਿਹੜੇ ਬਾਕੀ ਬਚੇ ਲੋਕ ਮਿਸਰ ਵਿਚ ਵੱਸਣ ਲਈ ਚਲੇ ਗਏ ਹਨ, ਉਹ ਸਜ਼ਾ ਤੋਂ ਨਹੀਂ ਬਚਣਗੇ ਅਤੇ ਨਾ ਹੀ ਯਹੂਦਾਹ ਵਾਪਸ ਆਉਣ ਲਈ ਜੀਉਂਦੇ ਰਹਿਣਗੇ। ਉਹ ਯਹੂਦਾਹ ਵਾਪਸ ਆ ਕੇ ਵੱਸਣ ਲਈ ਤਰਸਣਗੇ, ਪਰ ਉਹ ਵਾਪਸ ਨਹੀਂ ਆਉਣਗੇ। ਉਨ੍ਹਾਂ ਵਿੱਚੋਂ ਮੁੱਠੀ ਭਰ ਲੋਕ ਹੀ ਵਾਪਸ ਆਉਣਗੇ।’”
-
-
ਯਿਰਮਿਯਾਹ 44:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਹੁਣ ਮੈਂ ਉਨ੍ਹਾਂ ʼਤੇ ਨਜ਼ਰ ਰੱਖ ਰਿਹਾ ਹਾਂ ਤਾਂਕਿ ਮੈਂ ਉਨ੍ਹਾਂ ਦਾ ਭਲਾ ਨਾ ਕਰਾਂ, ਸਗੋਂ ਉਨ੍ਹਾਂ ʼਤੇ ਬਿਪਤਾ ਲਿਆਵਾਂ।+ ਮਿਸਰ ਵਿਚ ਰਹਿੰਦੇ ਯਹੂਦਾਹ ਦੇ ਸਾਰੇ ਆਦਮੀ ਤਲਵਾਰ ਅਤੇ ਕਾਲ਼ ਨਾਲ ਮਾਰੇ ਜਾਣਗੇ ਜਦ ਤਕ ਉਹ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।+ 28 ਸਿਰਫ਼ ਮੁੱਠੀ ਭਰ ਲੋਕ ਹੀ ਤਲਵਾਰ ਤੋਂ ਬਚਣਗੇ ਅਤੇ ਮਿਸਰ ਤੋਂ ਯਹੂਦਾਹ ਵਾਪਸ ਜਾਣਗੇ।+ ਇਸ ਤੋਂ ਯਹੂਦਾਹ ਦੇ ਬਾਕੀ ਬਚੇ ਲੋਕ ਜਿਹੜੇ ਮਿਸਰ ਵਿਚ ਵੱਸਣ ਲਈ ਗਏ ਸਨ, ਜਾਣ ਲੈਣਗੇ ਕਿ ਕਿਸ ਦੀ ਗੱਲ ਸਹੀ ਸਾਬਤ ਹੋਈ ਹੈ, ਮੇਰੀ ਜਾਂ ਉਨ੍ਹਾਂ ਦੀ!”’”
-